ਜਗਰਾਉਂ ‘ਚ ਟ੍ਰੈਫਿਕ ਉਲੰਘਣਾਂ ਤੇ ਹੁੱਲੜਬਾਜ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ: ਮੇਲੇ ਅਤੇ ਤਿਉਹਾਰਾਂ ਮੌਕੇ ਵਿਸ਼ੇਸ਼ ਨਿਗਰਾਨੀ

13 Feb 2026 | 171 Views

ਜਗਰਾਉਂ ‘ਚ ਟ੍ਰੈਫਿਕ ਉਲੰਘਣਾਂ ਤੇ ਹੁੱਲੜਬਾਜ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ: ਮੇਲੇ ਅਤੇ ਤਿਉਹਾਰਾਂ ਮੌਕੇ ਵਿਸ਼ੇਸ਼ ਨਿਗਰਾਨੀ

ਜਗਰਾਉਂ: (ਦਿਨੇਸ਼ ਸ਼ਰਮਾ) ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰ ਅੰਦਰ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿਐਸ.ਐਸ.ਪੀ. ਅੰਕੁਰ ਗੁਪਤਾ ਅਤੇ ਡੀ.ਐਸ.ਪੀ. ਜਸਵਿੰਦਰ ਸਿੰਘ ਢੀਂਡਸਾ  ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਹਿਰ ਵਿੱਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਤੱਤਾਂ ਨਾਲ ਕੜਾਈ ਨਾਲ ਨਜਿੱਠਿਆ ਜਾਵੇ।
ਥਾਣਾ ਮੁਖੀ ਅਨੁਸਾਰ ਖਾਸ ਤੌਰ ‘ਤੇ ਉਹਨਾਂ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ

ਜੋ ਮੋਟਰਸਾਈਕਲਾਂ ‘ਤੇ ਪ੍ਰੈਸ਼ਰ ਹਾਰਨ ਲਗਾਉਂਦੇ ਹਨ,
ਨੰਬਰ ਪਲੇਟਾਂ ਤੋਂ ਬਿਨਾਂ ਵਾਹਨ ਚਲਾਉਂਦੇ ਹਨ,
ਵਾਹਨਾਂ ‘ਤੇ ਕਾਲੀਆਂ ਫ਼ਿਲਮਾਂ ਜਾਂ ਗੈਰਕਾਨੂੰਨੀ ਜਾਲੀਆਂ ਲਗਾਉਂਦੇ ਹਨ,
ਸ਼ਾਮ ਦੇ ਸਮੇਂ ਉੱਚੀ ਆਵਾਜ਼ ਵਾਲੇ ਬੂਫ਼ਰ ਲਗਾ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ।
ਇੰਸਪੈਕਟਰ ਪਰਮਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਭਾਰੀ ਜੁਰਮਾਨੇ ਕੀਤੇ ਜਾਣਗੇ ਅਤੇ ਜੇਕਰ ਵਾਹਨ ਦੇ ਦਸਤਾਵੇਜ਼ ਅਧੂਰੇ ਜਾਂ ਗੈਰਹਾਜ਼ਰ ਪਾਏ ਗਏ ਤਾਂ ਵਾਹਨ ਜ਼ਬਤ ਕਰਕੇ ਥਾਣੇ ਵਿੱਚ ਖੜੇ ਕੀਤੇ ਜਾਣਗੇ।
ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ। ਜੇਕਰ 16 ਜਾਂ 17 ਸਾਲ ਦਾ ਨਾਬਾਲਿਗ ਕਿਸੇ ਵੀ ਕਿਸਮ ਦਾ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਕਾਨੂੰਨ ਅਨੁਸਾਰ ਕਾਰਵਾਈ ਬੱਚੇ ਨਾਲ-साथ ਮਾਪਿਆਂ ਖ਼ਿਲਾਫ਼ ਵੀ ਕੀਤੀ ਜਾਵੇਗੀ।
ਆਉਣ ਵਾਲੇ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਖਾਸ ਕਰਕੇ ਰੌਸ਼ਨੀ ਦਾ ਮੇਲਾ ਦੌਰਾਨ ਹੁੱਲੜਬਾਜ਼ੀ, ਬੇਵਜ੍ਹਾ ਹਾਰਨਬਾਜ਼ੀ, ਗੇੜੀਆਂ ਲਗਾਉਣ ਅਤੇ ਟੋਲੀਆਂ ਬਣਾ ਕੇ ਖੜ੍ਹੇ ਹੋਣ ਵਰਗੀਆਂ ਗਤੀਵਿਧੀਆਂ ‘ਤੇ ਸਖ਼ਤ ਨਿਗਰਾਨੀ ਰਹੇਗੀ। ਇਸ ਤੋਂ ਇਲਾਵਾ ਹੋਲੀ ਦੇ ਤਿਉਹਾਰ ਮੌਕੇ ਵੀ ਕਾਨੂੰਨ-ਵਿਵਸਥਾ ਭੰਗ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਪੱਖਪਾਤ ਦੇ ਕਾਰਵਾਈ ਕੀਤੀ ਜਾਵੇਗੀ।
ਥਾਣਾ ਮੁਖੀ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਪ੍ਰਸ਼ਾਸਨ ਸ਼ਾਂਤੀ, ਕਾਨੂੰਨ-ਵਿਵਸਥਾ ਅਤੇ ਜਨਸੁਰੱਖਿਆ ਪ੍ਰਤੀ ਵਚਨਬੱਧ ਹੈ ਅਤੇ ਕਿਸੇ ਵੀ ਕਿਸਮ ਦੀ ਅਣਸ਼ਿਸ਼ਟਤਾ ਜਾਂ ਗੈਰਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Categories: Crime

Tags: Breaking

Published on: 13 Feb 2026

Dinesh Sharma
Mobile N/A
📣 Share this post

Latest News

View all