6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ, ਪੁਲਿਸ ਨੇ ਦਰਜ ਕੀਤਾ ਮਾਮਲਾ

13 Feb 2026 | 141 Views

6 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ, ਪੁਲਿਸ ਨੇ ਦਰਜ ਕੀਤਾ ਮਾਮਲਾ

ਜਗਰਾਉਂ (ਦਿਨੇਸ਼ ਸ਼ਰਮਾ): ਥਾਣਾ ਸਿਟੀ ਪੁਲਿਸ ਦੇ ਅਧੀਨ ਆਉਂਦੀ ਬਸ ਸਟੈਂਡ ਪੁਲਿਸ ਚੌਂਕੀ ਦੀ ਟੀਮ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਇੱਕ ਨੌਜਵਾਨ ਨੂੰ ਕਥਿਤ ਤੌਰ ‘ਤੇ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਇੰਚਾਰਜ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਮੇਨ ਜੀ.ਟੀ. ਰੋਡ ਤੋਂ ਸੇਮ ਨਾਲਾ ਦੀ ਕੱਚੀ ਪਟੜੀ ਰਾਹੀਂ ਕੋਠੇ ਖੰਜੂਰਾ ਵੱਲ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਲਈ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪੁੱਲੀ ਸੂਆ ਬੈਂਕ ਸਾਇਡ ਅਗਰ ਨਗਰ, ਜਗਰਾਉਂ ਕੋਲ ਪਹੁੰਚੀ ਤਾਂ ਸੇਮ ਨਾਲਾ ਦੀ ਪਟੜੀ ‘ਤੇ ਖੜ੍ਹਾ ਇੱਕ ਨੌਜਵਾਨ ਪੁਲਿਸ ਗੱਡੀ ਨੂੰ ਦੇਖ ਕੇ ਘਬਰਾਇਆ ਹੋਇਆ ਦਿੱਸਿਆ ਅਤੇ ਆਪਣੇ ਹੱਥ ਵਿੱਚ ਫੜ੍ਹੀ ਮੋਮੀ ਲਿਫਾਫੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਨ ਲੱਗਾ।

ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਗੱਡੀ ਰੋਕ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸਨੇ ਆਪਣੀ ਪਹਿਚਾਣ ਸਾਹਿਲਪ੍ਰੀਤ ਸਿੰਘ ਉਰਫ ਰਿੱਕੀ ਪੁੱਤਰ ਕੁਲਦੀਪ ਸਿੰਘ ਵਾਸੀ ਨੇੜੇ ਮਾਈ ਦਾ ਗੁਰਦੁਆਰਾ, ਲਹਿੰਦੀ ਭੈਣੀ, ਅਗਵਾੜ ਖੁਆਜਾ ਬਾਜੂ, ਜਗਰਾਉਂ ਵਜੋਂ ਦੱਸੀ।

ਪੁਲਿਸ ਮੁਤਾਬਕ ਉਸਦੇ ਕਬਜ਼ੇ ਵਿੱਚੋਂ ਬਰਾਮਦ ਪਾਰਦਰਸ਼ੀ ਮੋਮੀ ਲਿਫਾਫੀ ਦੀ ਜਾਂਚ ਕਰਨ ‘ਤੇ ਕਰੀਬ 6 ਗ੍ਰਾਮ ਕਥਿਤ ਹੈਰੋਇਨ ਮਿਲੀ।

ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਤਫ਼ਤੀਸ਼ ਜਾਰੀ ਹੈ।

Categories: Crime

Tags: Update

Published on: 13 Feb 2026

Dinesh Sharma
Mobile N/A
📣 Share this post

Latest News

View all