• Wednesday, 15 April 2026
Logo Logo
Advertisement
ਕਿੱਲੀ ਚਾਹਲ ਰੈਲੀ ਲਈ ਜਗਰਾਓਂ ਇਲਾਕੇ ਵਿੱਚ ਭਾਜਪਾ ਦੀ ਤਿਆਰੀਆਂ ਤੇਜ਼, ਆਗੂਆਂ ਵੱਲੋਂ ਵੱਡੇ ਇਕੱਠ

06 Mar 2026 | 280 Views

ਕਿੱਲੀ ਚਾਹਲ ਰੈਲੀ ਲਈ ਜਗਰਾਓਂ ਇਲਾਕੇ ਵਿੱਚ ਭਾਜਪਾ ਦੀ ਤਿਆਰੀਆਂ ਤੇਜ਼, ਆਗੂਆਂ ਵੱਲੋਂ ਵੱਡੇ ਇਕੱਠ

ਜਗਰਾਓਂ: ਭਾਰਤ ਦੇ ਗ੍ਰਹਿ ਮੰਤਰੀ Amit Shah ਵੱਲੋਂ 14 ਮਾਰਚ ਨੂੰ ਪਿੰਡ ਕਿੱਲੀ ਚਾਹਲ ਵਿੱਚ ਕੀਤੀ ਜਾਣ ਵਾਲੀ ਰੈਲੀ ਨੂੰ ਕਾਮਯਾਬ ਬਣਾਉਣ ਲਈ ਭਾਜਪਾ ਵੱਲੋਂ ਜ਼ਿਲ੍ਹਾ ਜਗਰਾਓਂ ਵਿੱਚ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਦੀ ਅਗਵਾਈ ਹੇਠ ਪਾਰਟੀ ਆਗੂਆਂ ਵੱਲੋਂ ਪਿੰਡ-ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਲਾਮਬੰਦ ਕੀਤਾ ਜਾ ਰਿਹਾ ਹੈ।

ਇਸ ਮੁਹਿੰਮ ਦੇ ਤਹਿਤ ਅੱਜ ਸਿੱਧਵਾਂ ਬੇਟ ਅਤੇ ਰਾਮਗੜ੍ਹ ਭੁੱਲਰਾ ਵਿੱਚ ਵੀ ਵੱਖ-ਵੱਖ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਸਿੱਧਵਾਂ ਬੇਟ ਵਿੱਚ ਪਹਿਲਵਾਨ ਰਾਜਦੀਪ ਸਿੰਘ ਅਤੇ ਰਾਮਗੜ੍ਹ ਭੁੱਲਰਾ ਵਿੱਚ ਦਲਬੀਰ ਸਿੰਘ ਦੇ ਯਤਨਾਂ ਨਾਲ ਸ਼ੁਭਮ ਮੁੱਲਾਪੁਰ ਅਤੇ ਜਗਜੀਵਨ ਸਿੰਘ ਰਕਬਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ।

ਇਸ ਮੌਕੇ ਗੇਜਾ ਰਾਮ ਵਾਲਮੀਕਿ, ਮੇਜਰ ਸਿੰਘ ਦੇਤਵਾਲ, ਸੁਮਿਤ ਅਰੋੜਾ, ਜਗਜੀਵਨ ਸਿੰਘ ਰਕਬਾ, ਸਰਕਲ ਪ੍ਰਧਾਨ ਗੁਰਦਿਆਲ ਸਿੰਘ ਗਾਲਿਬ, ਜਗਦੇਵ ਸਿੰਘ ਦਿਉਲ ਅਤੇ ਮੋਹਨ ਸਿੰਘ ਲਾਲਕਾ ਨੇ ਸੰਬੋਧਨ ਕਰਦਿਆਂ ਪਾਰਟੀ ਦੀਆਂ ਨੀਤੀਆਂ ਅਤੇ ਲੋਕ-ਹਿਤੈਸ਼ੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 14 ਮਾਰਚ ਨੂੰ ਹੋਣ ਵਾਲੀ ਕਿੱਲੀ ਚਾਹਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸਨੂੰ ਕਾਮਯਾਬ ਬਣਾਇਆ ਜਾਵੇ। ਆਗੂਆਂ ਨੇ ਕਿਹਾ ਕਿ ਇਹ ਰੈਲੀ ਪੰਜਾਬ ਦੀ ਆਉਣ ਵਾਲੀ ਸਿਆਸੀ ਦਿਸ਼ਾ ਅਤੇ ਪੰਜਾਬੀਆਂ ਦੇ ਭਵਿੱਖ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ।

ਇਸ ਦੌਰਾਨ ਪਹਿਲਵਾਨ ਰਾਜਦੀਪ ਸਿੰਘ ਨੂੰ ਜ਼ਿਲ੍ਹਾ ਯੁਵਾ ਮੋਰਚਾ ਦਾ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਦਲਬੀਰ ਸਿੰਘ, ਸ਼ੁਭਮ ਮੁੱਲਾਂਪੁਰੀ, ਜ਼ਿਲ੍ਹਾ ਯੂਥ ਪ੍ਰਧਾਨ ਹਰਮਿੰਦਰ ਸਿੰਘ, ਜਨਰਲ ਸਕੱਤਰ ਗੁਰਦਿਆਲ ਸਿੰਘ, ਭਾਰਤੀ ਜੀ, ਜਨਰਲ ਸਕੱਤਰ ਅਮ੍ਰਿਤਪਾਲ, ਭੁਪਿੰਦਰ, ਜਸਵਿੰਦਰ ਪਵਨ, ਸੰਧੀਰ, ਅਕਾਸ਼, ਰਾਮ ਪਰਵੇਜ਼ ਸਮੇਤ ਹੋਰ ਕਈ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Published on: 06 Mar 2026

Dinesh Sharma
📣 Share this post

Latest News