• Wednesday, 15 April 2026
Logo Logo
Advertisement
ਔਰਤ ‘ਤੇ ਆਪਣੇ ਪਤੀ ਨੂੰ ਗੱਡੀ ਨਾਲ ਟੱਕਰ ਮਾਰਨ ਦੇ ਦੋਸ਼, ਦਾਖਾ ਇਲਾਕੇ ਦਾ ਮਾਮਲਾ

03 Apr 2026 | 18 Views

ਔਰਤ ‘ਤੇ ਆਪਣੇ ਪਤੀ ਨੂੰ ਗੱਡੀ ਨਾਲ ਟੱਕਰ ਮਾਰਨ ਦੇ ਦੋਸ਼, ਦਾਖਾ ਇਲਾਕੇ ਦਾ ਮਾਮਲਾ

ਦਾਖਾ -(ਚਰਨਜੀਤ ਸਿੰਘ ਚੰਨ) ਥਾਣਾ ਦਾਖਾ ਅਧੀਨ ਪੈਂਦੇ ਇਲਾਕੇ ਵਿੱਚ ਇੱਕ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਔਰਤ ‘ਤੇ ਆਪਣੇ ਪਤੀ ਨੂੰ ਗੱਡੀ ਨਾਲ ਟੱਕਰ ਮਾਰਨ ਦੇ ਦੋਸ਼ ਲੱਗ ਰਹੇ ਹਨ। ਘਟਨਾ ਤੋਂ ਬਾਅਦ ਜ਼ਖ਼ਮੀ ਪਤੀ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ, ਘਟਨਾ ਸਮੇਂ ਸੰਬੰਧਿਤ ਔਰਤ ਖ਼ੁਦ ਸਕਾਰਪੀਓ ਗੱਡੀ ਚਲਾ ਰਹੀ ਸੀ ਅਤੇ ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਪਤੀ ਨੇ ਗੱਡੀ ਰੋਕਣ ਦਾ ਇਸ਼ਾਰਾ ਕੀਤਾ, ਤਾਂ ਗੱਡੀ ਦੀ ਰਫ਼ਤਾਰ ਪਹਿਲਾਂ ਹੌਲੀ ਹੋਈ, ਪਰ ਬਾਅਦ ਵਿੱਚ ਅਚਾਨਕ ਵਧ ਗਈ ਅਤੇ ਪਤੀ ਨੂੰ ਟੱਕਰ ਲੱਗੀ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਟਰੈਫਿਕ ਪੁਲਿਸ ਇੰਚਾਰਜ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੁਰੂਆਤੀ ਤੌਰ ‘ਤੇ ਇਸ ਘਟਨਾ ਨੂੰ ਆਮ ਸੜਕ ਹਾਦਸਾ ਮੰਨਿਆ ਗਿਆ ਸੀ। ਹਾਲਾਂਕਿ, ਹਸਪਤਾਲ ਵਿੱਚ ਇਲਾਜ ਦੌਰਾਨ ਜ਼ਖ਼ਮੀ ਵਿਅਕਤੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਸ ਸਕਾਰਪੀਓ ਗੱਡੀ ਨਾਲ ਉਸ ਨੂੰ ਟੱਕਰ ਲੱਗੀ, ਉਹ ਗੱਡੀ ਉਸ ਦੀ ਪਤਨੀ ਚਲਾ ਰਹੀ ਸੀ, ਜੋ ਕਿ ਇੱਕ ਸਰਕਾਰੀ ਮੁਲਾਜ਼ਮ ਹੈ ਅਤੇ ਗੱਡੀ ਵਿੱਚ ਉਸ ਦੇ ਨਾਲ ਇੱਕ ਹੋਰ ਵਿਅਕਤੀ ਵੀ ਮੌਜੂਦ ਸੀ।

ਟਰੈਫਿਕ ਇੰਚਾਰਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਜ਼ਖ਼ਮੀ ਪਤੀ ਵੱਲੋਂ ਹਜੇ ਤੱਕ ਪੁਲਿਸ ਨੂੰ ਕੋਈ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਵੱਲੋਂ ਬਾਕਾਇਦਾ ਸ਼ਿਕਾਇਤ ਦਿੱਤੀ ਜਾਂਦੀ ਹੈ, ਤਾਂ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕਾਂ ਵੱਲੋਂ ਸੱਚਾਈ ਸਾਹਮਣੇ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ।

Published on: 03 Apr 2026

Dinesh Sharma
📣 Share this post

Latest News