• Wednesday, 15 April 2026
Logo Logo
Advertisement
ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਵਾਂ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼

08 Apr 2026 | 500 Views

ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਵਾਂ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼

ਵਿਧਾਇਕ ਸਰਬਜੀਤ ਕੌਰ ਮਾਣੂੰਕੇ ਦੀ ਮੌਜੂਦਗੀ ’ਚ ਪਹਿਲੀ ਢੇਰੀ ਦੀ ਖਰੀਦ

ਪ੍ਰਸ਼ਾਸਨ ਦਾ ਦਾਅਵਾ! ਕਿਸਾਨਾਂ ਨੂੰ ਮੰਡੀਆਂ ’ਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ

 

ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਦੇ ਰੂਪ ਵਿੱਚ ਮਸ਼ਹੂਰ ਜਗਰਾਵਾਂ ਦੀ ਦਾਨਾ ਮੰਡੀ ਵਿਖੇ ਅੱਜ ਰਬੀ ਸੀਜਨ ਦੀ ਮੁੱਖ ਫਸਲ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਤੌਰ 'ਤੇ ਸ਼ੁਭ ਆਰੰਭ ਹੋਇਆ। ਇਸ ਮੌਕੇ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਹਾਜ਼ਰੀ ਵਿੱਚ ਕਣਕ ਦੀ ਪਹਿਲੀ ਬੋਲੀ ਲਗਾ ਕੇ ਸੀਜ਼ਨ ਦੀ ਸ਼ੁਰੂਆਤ ਕੀਤੀ ਗਈ।

ਮੰਡੀ ਵਿੱਚ ਕਣਕ ਦੀ ਫਸਲ ਲੈ ਕੇ ਪਹੁੰਚੇ ਪਿੰਡ ਰਾਊਵਾਲ ਦੇ ਕਿਸਾਨ ਰਵਿੰਦਰ ਸਿੰਘ (ਪੁਤਰ ਸੁਰਿੰਦਰ ਸਿੰਘ) ਦੀ ਫਸਲ ਦੀ ਖਰੀਦ ‘ਜਮੀਂਦਾਰ ਟਰੇਡਰਜ਼’ (ਆੜਤੀ) ਰਾਹੀਂ ਕੀਤੀ ਗਈ। ਇਹ ਖਰੀਦ ਸਰਕਾਰ ਦੁਆਰਾ ਨਿਰਧਾਰਿਤ ਸਮਰਥਨ ਮੁੱਲ 2585 ਰੁਪਏ ਪ੍ਰਤੀ ਕਵਿੰਟਲ ਦੇ ਹਿਸਾਬ ਨਾਲ ਕੀਤੀ ਗਈ। ਕਣਕ ਦੀ ਖਰੀਦ ਦੀ ਸ਼ੁਰੂਆਤ ਮੌਕੇ ਵਿਧਾਇਕ ਮਾਣੂੰਕੇ ਨੇ ਹਾਜ਼ਰੀ ਭਰੀ ਅਤੇ ਆੜ੍ਹਤੀਆਂ ਦਾ ਮੁੰਹ ਮਿੱਠਾ ਕਰਵਾ ਕੇ ਸੀਜਨ ਦੀ ਸਫਲਤਾ ਦੀ ਅਰਦਾਸ ਕੀਤੀ। 

ਇਸ ਮੌਕੇ ਵੱਖ-ਵੱਖ ਸਰਕਾਰੀ ਖਰੀਦ ਏਜੇਂਸੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਪਨਗ੍ਰੇਨ ਦੇ ਡੀ ਐਫ ਐਸ ਓ ਬੇਅੰਤ ਸਿੰਘ ਅਤੇ ਜਸਪਾਲ ਸਿੰਘ, ਮਾਰਕਫੈਡ ਦੇ ਮੈਨੇਜਰ ਜਸਵੰਤ ਸਿੰਘ, ਪਨਸਪ ਦੇ ਮੈਨੇਜਰ ਹਰਪ੍ਰੀਤ ਸਿੰਘ, ਵੇਅਰਹਾਊਸ ਤੋਂ ਵਿਜੇ ਕੁਮਾਰ, ਮਾਰਕੀਟ ਕਮੇਟੀ ਦੇ ਸਕੱਤਰ ਗੁਰਵਿੰਦਰ ਸਿੰਘ ਅਤੇ ਲੇਖਕਾਰ ਰਵਿੰਦਰ ਪੱਬੀ ਵੀ ਮੌਜੂਦ ਸਨ।

ਕਿਸਾਨਾਂ ਨੂੰ ਮੰਡੀ ’ਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗੀ : ਵਿਧਾਇਕ ਮਾਣੂੰਕੇ-ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਅਤੇ ਆੜ੍ਹਤੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੱਤੇ ਗਏ ਕਿ ਮੰਡੀਆਂ ਵਿੱਚ ਕਿਸਾਨ ਵੱਲੋਂ ਸਖ਼ਤ ਮਿਹਨਤ ਕਰਕੇ ਲਿਆਂਦੀ ਫਸਲ ਨੂੰ ਵੇਚਣ ਵਿੱਚ ਕੋਈ ਔਕੜ ਨਾ ਆਵੇ। ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਕਿਸਾਨਾਂ ਜਾਂ ਆੜ੍ਹਤੀਆਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਪਹਿਲ ਦੇ ਆਧਾਰ ’ਤੇ ਉਸਦਾ ਨਿਪਟਾਰਾ ਕੀਤਾ ਜਾਵੇਗਾ ਕਿਉਂਕਿ ਸਰਕਾਰ ਕਿਸਾਨਾਂ ਦੀ ਉਪਜ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਸਾਰੇ ਪ੍ਰਬੰਧ ਮੁਕੰਮਲ, ਬਾਰਦਾਨੇ  ਦੀ ਕੋਈ ਘਾਟ ਨਹੀਂ -ਖਰੀਦ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪਨਗ੍ਰੇਨ ਦੇ ਡੀ ਐਫ ਐਸ ਓ ਬੇਅੰਤ ਸਿੰਘ ਨੇ ਕਿਹਾ ਕਿ ਕਣਕ ਦੇ ਮੌਜੂਦਾ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਸਬੰਧਤ ਏਜੇਂਸੀਆਂ ਦੁਆਰਾ ਸਾਰੀਆਂ ਜ਼ਰੂਰੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਮੰਡੀਆਂ ਵਿੱਚ ਬਾਰਦਾਨੇ ਜਾਂ ਹੋਰ ਜ਼ਰੂਰੀ ਸਮੱਗਰੀ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਦੂਜੇ ਪਾਸੇ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਪਾਲ ਸਿੰਘ ਨੇ ਕਿਹਾ ਕਿ ਆੜ੍ਹਤੀ ਭਾਈਚਾਰਾ ਕਿਸਾਨਾਂ ਦੇ ਹਿੱਤਾਂ ਦੀ ਲਈ ਹਮੇਸ਼ਾਂ ਤੱਤਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਪੂਰਾ ਤਾਲਮੇਲ ਬਣਾਕੇ ਕੰਮ ਕਰਨਗੇ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਦਰਪੇਸ਼ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਸਕੇ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਦੇ ਸਰਪ੍ਰਸਤ ਪ੍ਰੋ: ਸੁਖਵਿੰਦਰ ਸਿੰਘ 'ਸੁੱਖੀ', ਚੇਅਰਮੈਨ ਸੁਰਜੀਤ ਸਿੰਘ ਕਲੇਰ, ਸਕੱਤਰ ਪ੍ਰਹਿਲਾਦ ਸਿੰਗਲਾ, ਦਰਸ਼ਨ ਸਿੰਘ ਸਿੱਧਵਾਂ, ਹਰਪਾਲ ਸਿੰਘ ਹਾਂਸ, ਮਨਜਿੰਦਰ ਸਿੰਘ ਖਹਿਰਾ, ਵਿਸ਼ਵਾ ਰਤਨ, ਧਰਮਿੰਦਰ ਭਾਰਦਵਾਜ, ਰਾਜੇਸ਼ ਬਾਂਸਲ, ਮੰਗਤ ਰਾਏ ਬਾਂਸਲ, ਦੀਦਾਰ ਸਿੰਘ ਮਲਿਕ, ਨਿਤਿਨ ਬੱਬਲੂ, ਧੀਰਜ਼ ਵਰਮਾ, ਅਰੁਣ ਕੋਹਲੀ, ਕੁਲਵਿੰਦਰ ਸਿੰਘ, ਰਮੇਸ਼ ਬਾਂਸਲ, ਜਗਮੀਤ ਸਿੰਘ ਬੁੱਟਰ, ਮਨੋਜ ਕੁਮਾਰ, ਸੰਦੀਪ ਬਾਂਸਲ, ਵਿਨੀਤ ਕੁਮਾਰ, ਨੀਟਾ ਅਗਰਵਾਲ, ਗੌਰਵ ਮੈਣੀ, ਬਲਵਿੰਦਰ ਸਿੰਘ ਭੰਮੀਪੁਰਾ, ਕਰਨ ਮਿੱਤਲ, ਪਰਮਜੀਤ ਸਿੰਘ ਪੰਮਾ, ਮਹਿੰਦਰ ਸਿੰਘ ਖੁਦਾਈ ਚੱਕ, ਪਰਮਜੀਤ ਸਿੰਘ ਹਾਂਸ, ਰਮੇਸ਼ ਕੁਮਾਰ ਗੋਇਲ, ਸੋਨੂੰ ਢੰਡ, ਨਿਰਮਲ ਕੁੰਦਰਾ, ਤਰਸੇਮ ਲਾਲ, ਬੂਟਾ ਸਿੰਘ ਵਿਰਕ, ਰਾਹੁਲ ਸਿੰਘ, ਕੁਲਦੀਪ ਸਿੰਘ ਸ਼ੇਖ ਦੌਲਤ, ਜਰਨੈਲ ਸਿੰਘ ਰਸੂਲਪੁਰ, ਰਣਜੀਤ ਸਿੰਘ ਬੱਲ, ਨਰੇਸ਼ ਥਾਪਰ ਅਤੇ ਰਾਹੁਲ ਬਾਂਸਲ ਦੇ ਨਾਲ ਕਾਉਂਕੇ ਕਲਾਂ ਤੋਂ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਆਪਣੇ ਸਾਥੀਆਂ ਸਮੇਤ ਮੌਜੂਦ ਸਨ।

Published on: 08 Apr 2026

Dinesh Sharma
📣 Share this post

Latest News