• Tuesday, 21 April 2026
Logo Logo
Advertisement
ਜਗਰਾਉਂ ਵਾਸੀ ਧਿਆਨ ਦੇਣ! ਕੱਲ੍ਹ ਸ਼ਹਿਰ ਦੇ ਕਈ ਇਲਾਕਿਆਂ ਵਿੱਚ 6 ਘੰਟੇ ਬਿਜਲੀ ਬੰਦ ਰਹੇਗੀ

02 Apr 2026 | 45 Views

ਜਗਰਾਉਂ ਵਾਸੀ ਧਿਆਨ ਦੇਣ! ਕੱਲ੍ਹ ਸ਼ਹਿਰ ਦੇ ਕਈ ਇਲਾਕਿਆਂ ਵਿੱਚ 6 ਘੰਟੇ ਬਿਜਲੀ ਬੰਦ ਰਹੇਗੀ

ਜਗਰਾਉਂ: ਪਾਵਰਕੋਮ ਵਿਭਾਗ ਦੇ ਸਿਟੀ ਸਬ ਡਿਵੀਜ਼ਨ ਜਗਰਾਉਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 3 ਅਪ੍ਰੈਲ ਦਿਨ ਸ਼ੁਕਰਵਾਰ ਨੂੰ 11 ਕੇਵੀ ਸਿਟੀ-4 ਫੀਡਰ ਦੀ ਬਿਜਲੀ ਸਪਲਾਈ ਅਤਿ ਆਵਸ਼ਕ ਮੁਰੰਮਤ ਕਾਰਜਾਂ ਦੇ ਚੱਲਦੇ ਅਸਥਾਈ ਤੌਰ 'ਤੇ ਬੰਦ ਰਹੇਗੀ।

ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਪਲਾਈ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਪ੍ਰਭਾਵਿਤ ਰਹੇਗੀ।

ਪ੍ਰਭਾਵਿਤ ਇਲਾਕਿਆਂ ਵਿੱਚ ਗ੍ਰੀਨ ਸਿਟੀ, ਕੋਰਟ ਕੰਪਲੈਕਸ, ਗੁਲਾਬੀ ਬਾਗ, ਕੱਚਾ ਮਲਕ ਰੋਡ, ਸੁੰਦਰ ਨਗਰ, ਗੋਲਡਨ ਬਾਗ, ਸ਼ਕਤੀ ਨਗਰ, ਹੀਰਾ ਬਾਗ ਦੇ ਕੁਝ ਹਿੱਸੇ ਅਤੇ ਬਸੰਤ ਐਵੇਨਿਊ ਆਦਿ ਸ਼ਾਮਲ ਹਨ।

ਪਾਵਰਕੋਮ ਵਿਭਾਗ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਬਿਜਲੀ ਸੰਬੰਧੀ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ ਅਤੇ ਵਿਭਾਗ ਨਾਲ ਸਹਿਯੋਗ ਬਣਾਈ ਰੱਖਣ।

Published on: 02 Apr 2026

Dinesh Sharma
📣 Share this post

Latest News