ਦਸਵੀਂ ਜਮਾਤ ਦੇ CBSE ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੰਨਤ ਚਾਵਲਾ ਨੇ 97.6% ਅੰਕ ਹਾਸਲ ਕਰਕੇ ਨਾ ਸਿਰਫ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ, ਸਗੋਂ ਆਪਣੇ ਬਲੌਸਮਜ਼ ਕਾਨਵੈਂਟ ਸਕੂਲ ਦਾ ਮਾਣ ਵੀ ਵਧਾਇਆ ਹੈ।
ਇਹ ਕਾਮਯਾਬੀ ਜੰਨਤ ਚਾਵਲਾ ਦੀ ਲਗਨ, ਮਿਹਨਤ ਅਤੇ ਟੀਚੇ ਪ੍ਰਤੀ ਸਮਰਪਣ ਦਾ ਨਤੀਜਾ ਹੈ।
ਅਸੀਂ ਜੰਨਤ ਚਾਵਲਾ ਨੂੰ ਇਸ ਉਪਲਬਧੀ ਲਈ ਦਿਲੋਂ ਵਧਾਈ ਦਿੰਦੇ ਹਾਂ ਅਤੇ ਉਸਦੇ ਚਮਕਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਕਰਦੇ ਹਾਂ।