• Tuesday, 7 July 2026
Logo Logo
Advertisement
ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ "ਰੇਨਬੋ ਗਤੀਵਿਧੀ" ਦਾ ਆਯੋਜਨ

07 Jul 2026 | 5 Views

ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ "ਰੇਨਬੋ ਗਤੀਵਿਧੀ" ਦਾ ਆਯੋਜਨ

ਜਗਰਾਉਂ (ਦਰਪਣ ਨਿਊਜ਼ ਡੈਸਕ): ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਯੂ.ਕੇ.ਜੀ. ਕਲਾਸ ਦੇ ਨੰਨੇ-ਮੁੰਨੇ ਵਿਦਿਆਰਥੀਆਂ ਲਈ "ਰੇਨਬੋ ਗਤੀਵਿਧੀ" ਕਰਵਾਈ ਗਈ। ਇਸ ਦੌਰਾਨ ਬੱਚਿਆਂ ਨੇ ਪੇਪਰ ਪਲੇਟਾਂ 'ਤੇ ਵੱਖ-ਵੱਖ ਰੰਗਾਂ ਦੀ ਵਰਤੋਂ ਕਰਕੇ ਸੁੰਦਰ ਰੇਨਬੋ ਤਿਆਰ ਕੀਤੇ ਅਤੇ ਆਪਣੀ ਰਚਨਾਤਮਕ ਸੋਚ ਦਾ ਪ੍ਰਦਰਸ਼ਨ ਕੀਤਾ। ਗਤੀਵਿਧੀ ਦੌਰਾਨ ਬੱਚਿਆਂ ਨੇ ਆਪਣੀ ਕਲਪਨਾਸ਼ਕਤੀ ਅਤੇ ਸਮਝ ਅਨੁਸਾਰ ਰੰਗਾਂ ਦੀ ਚੋਣ ਕਰਦੇ ਹੋਏ ਰੇਨਬੋ ਨੂੰ ਆਕਰਸ਼ਕ ਢੰਗ ਨਾਲ ਸਜਾਇਆ। ਇਸ ਮੌਕੇ ਅਧਿਆਪਕਾਵਾਂ ਨੇ ਵਿਦਿਆਰਥੀਆਂ ਨੂੰ ਰੇਨਬੋ ਵਿੱਚ ਸ਼ਾਮਲ ਸੱਤ ਰੰਗਾਂ ਲਾਲ, ਸੰਤਰੀ, ਪੀਲਾ, ਹਰਾ, ਨੀਲਾ, ਜਾਮਨੀ ਅਤੇ ਬੈਂਗਣੀ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਮੀਂਹ ਤੋਂ ਬਾਅਦ ਸੂਰਜ ਦੀ ਰੌਸ਼ਨੀ ਪਾਣੀ ਦੀਆਂ ਬੂੰਦਾਂ ਵਿੱਚੋਂ ਲੰਘਣ ਕਾਰਨ ਰੇਨਬੋ ਬਣਦਾ ਹੈ, ਜੋ ਕੁਦਰਤ ਦਾ ਇੱਕ ਸੁੰਦਰ ਨਜ਼ਾਰਾ ਹੈ। ਗਤੀਵਿਧੀ ਰਾਹੀਂ ਬੱਚਿਆਂ ਨੂੰ ਰੰਗਾਂ ਦੀ ਪਹਿਚਾਣ ਦੇ ਨਾਲ-ਨਾਲ ਸਿਰਜਣਾਤਮਕਤਾ, ਧਿਆਨ ਨਾਲ ਕੰਮ ਕਰਨ ਦੀ ਆਦਤ ਅਤੇ ਹੱਥਾਂ ਦੀਆਂ ਬਾਰੀਕ ਹਰਕਤਾਂ ਨੂੰ ਵਿਕਸਿਤ ਕਰਨ ਦਾ ਮੌਕਾ ਮਿਲਿਆ। ਸਕੂਲ ਦੀ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਪ੍ਰਾਇਮਰੀ ਪੱਧਰ 'ਤੇ ਕਰਵਾਈਆਂ ਜਾਣ ਵਾਲੀਆਂ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬੱਚੇ ਗਤੀਵਿਧੀਆਂ ਰਾਹੀਂ ਸਿੱਖਣ ਨੂੰ ਹੋਰ ਆਸਾਨੀ ਨਾਲ ਸਮਝਦੇ ਹਨ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ, ਕਲਪਨਾਸ਼ਕਤੀ ਅਤੇ ਰਚਨਾਤਮਕ ਸੋਚ ਹੋਰ ਨਿਖਰਦੀ ਹੈ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਵਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਿੱਖਣ ਦੇ ਅਨੁਭਵ ਨੂੰ ਹੋਰ ਰੁਚਿਕਰ ਬਣਾਉਂਦੀਆਂ ਹਨ।

Published on: 07 Jul 2026

Dinesh Sharma
📣 Share this post

Latest News