ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੁੜ ਪੰਜਾਬ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਏ ਜਾਣ 'ਤੇ ਹਾਈ ਕਮਾਨ ਦਾ ਕੀਤਾ ਧੰਨਵਾਦ
ਜਗਰਾਉਂ, 4 ਜੁਲਾਈ (ਦਰਪਣ ਲੁਧਿਆਣਾ ਨਿਊਜ਼): ਪੰਜਾਬ ਕਾਂਗਰਸ ਵਿੱਚ ਕੀਤੀਆਂ ਨਵੀਆਂ ਸੰਗਠਨਾਤਮਕ ਨਿਯੁਕਤੀਆਂ ਤੋਂ ਬਾਅਦ ਹਲਕਾ ਜਗਰਾਉਂ ਵਿੱਚ ਕਾਂਗਰਸੀ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਵਰਕਰਾਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦੂਜੀ ਵਾਰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੁੜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਨਿਯੁਕਤ ਕੀਤੇ ਜਾਣ 'ਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ।
ਐਸ.ਸੀ. ਵਿਭਾਗ (ਪੰਜਾਬ) ਦੇ ਉਪ ਚੇਅਰਮੈਨ ਰਾਜੇਸ਼ ਇੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਏ ਇਕੱਠ ਵਿੱਚ ਹਲਕਾ ਜਗਰਾਉਂ ਦੇ ਕਾਂਗਰਸੀ ਵਰਕਰਾਂ ਨੇ ਨਵੀਆਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਹਾਈ ਕਮਾਨ ਦੇ ਫ਼ੈਸਲਿਆਂ 'ਤੇ ਆਪਣਾ ਭਰੋਸਾ ਪ੍ਰਗਟਾਇਆ।
ਇਸ ਮੌਕੇ ਰਾਜੇਸ਼ ਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਆਪਣੇ ਵਰਕਰਾਂ ਨੂੰ ਬਣਦਾ ਮਾਣ-ਸਤਿਕਾਰ ਦਿੰਦੀ ਆਈ ਹੈ। ਉਨ੍ਹਾਂ ਕਿਹਾ ਕਿ ਨਵੀਆਂ ਨਿਯੁਕਤੀਆਂ ਵਿੱਚ ਵੀ ਹਰ ਵਰਗ ਨੂੰ ਬਿਨਾਂ ਕਿਸੇ ਪੱਖਪਾਤ ਦੇ ਨੁਮਾਇੰਦਗੀ ਦਿੱਤੀ ਗਈ ਹੈ, ਜਿਸ ਨਾਲ ਪਾਰਟੀ ਦੇ ਵਰਕਰ ਹੋਰ ਮਜ਼ਬੂਤੀ ਨਾਲ ਸੰਗਠਨ ਨਾਲ ਜੁੜੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਵਰਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੇ ਉਤਸ਼ਾਹ ਨਾਲ ਕੰਮ ਕਰਨਗੇ ਅਤੇ ਪਾਰਟੀ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਯਤਨਸ਼ੀਲ ਰਹੇਗੀ।
ਇਸ ਮੌਕੇ ਸਨੀ ਕੱਕੜ, ਬੌਬੀ ਕਪੂਰ, ਲਾਲੀ ਅਲੀਗੜ੍ਹ, ਸਤਿੰਦਰ ਤਤਲਾ, ਪਰਮਜੀਤ ਲੱਧੜ, ਰਮਿੰਦਰਜੀਤ ਸਿੰਘ, ਪੰਕਜ ਕੌੜਾ, ਟਹਿਲ ਸਿੰਘ ਗਿੱਲ, ਜਗਜੀਤ ਸਿੰਘ, ਪਰਵੀਨ ਕੋਹਲੀ, ਗੁਰਦਿੱਤ ਸਿੰਘ, ਅਮਰਨਾਥ ਕਲਿਆਣ, ਸੁੰਦਰ ਰਾਮਗੜ੍ਹ, ਹਰਿੰਦਰ ਪਾਲ, ਲਾਲ ਚੰਦ ਸ਼ਰਮਾ, ਮਨਿੰਦਰ ਸਿੰਘ, ਬਿੱਟੂ ਜੈਸੁਖ ਅਤੇ ਹੋਰ ਕਾਂਗਰਸੀ ਵਰਕਰ ਵੀ ਹਾਜ਼ਰ ਸਨ।