ਜਗਰਾਉਂ,(ਦਿਨੇਸ਼ ਸ਼ਰਮਾ) ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਡਿਊਟੀ ਪ੍ਰਤੀ ਸਮਰਪਣ ਦੀ ਇੱਕ ਅਨੋਖੀ ਮਿਸਾਲ ਪੇਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨੀਂ ਸੀਆਈਏ ਸਟਾਫ਼ ਪੁਲਿਸ ਵੱਲੋਂ ਇੱਕ ਕਾਰ ਵਿੱਚ ਸਵਾਰ ਦੋ ਸ਼ੱਕੀ ਨੌਜਵਾਨਾਂ ਨੂੰ ਰੋਕ ਕੇ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਨੌਜਵਾਨ ਗੱਡੀ ਭਜਾ ਕੇ ਫਰਾਰ ਹੋ ਗਏ।
ਇਸ ਘਟਨਾ ਤੋਂ ਤੁਰੰਤ ਬਾਅਦ ਇਹ ਸੂਚਨਾ ਵਾਇਰਲੈੱਸ 'ਤੇ ਪ੍ਰਸਾਰਿਤ ਹੋਈ ਤਾਂ ਉਸ ਵੇਲੇ ਤਹਿਸੀਲ ਚੌਂਕ ਵਿੱਚ ਤਾਇਨਾਤ ਟ੍ਰੈਫਿਕ ਪੁਲਿਸ ਚੌਂਕੀ ਦੇ ਇੰਚਾਰਜ ਕੁਮਾਰ ਸਿੰਘ ਅਤੇ ਉਹਨਾਂ ਦੀ ਟੀਮ ਦੁਪਹਿਰ ਦੀ ਰੋਟੀ ਖਾਣ ਦੀ ਤਿਆਰੀ ਵਿੱਚ ਸੀ।
ਚਸ਼ਮਦੀਦਾਂ ਅਨੁਸਾਰ, ਮੁਲਾਜ਼ਮਾਂ ਦੇ ਸਾਹਮਣੇ ਰੋਟੀ ਦੇ ਟਿਫ਼ਨ ਖੁੱਲ੍ਹੇ ਪਏ ਸਨ ਅਤੇ ਪਾਣੀ ਦੇ ਗਲਾਸ ਭਰੇ ਹੋਏ ਸਨ। ਪਰ ਜਿਵੇਂ ਹੀ ਸ਼ੱਕੀ ਕਾਰ ਸਵਾਰਾਂ ਦੀ ਸੂਚਨਾ ਮਿਲੀ, ਇੰਚਾਰਜ ਕੁਮਾਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਆਪਣੀ ਭੁੱਖ-ਪਿਆਸ ਦੀ ਪਰਵਾਹ ਨਾ ਕਰਦਿਆਂ ਤੁਰੰਤ ਆਪਣੀ ਡਿਊਟੀ ਨੂੰ ਅਹਿਮੀਅਤ ਦਿੰਦੇ ਹੋਏ ਫਰਾਰ ਹੋਏ ਸ਼ੱਕੀ ਕਾਰ ਸਵਾਰ ਨੂੰ ਕਾਬੂ ਕਰਨ ਲਈ ਦੋੜੇ। ਪੁਲਿਸ ਮੁਲਾਜ਼ਮਾਂ ਵੱਲੋਂ ਨਿੱਜੀ ਲੋੜਾਂ ਨਾਲੋਂ ਡਿਊਟੀ ਨੂੰ ਅਹਿਮੀਅਤ ਦੇਣ ਦੇ ਇਸ ਜਜ਼ਬੇ ਦੀ ਇਲਾਕੇ ਵਿੱਚ ਖੂਬ ਸ਼ਲਾਘਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਫਰਜ਼ਸ਼ਨਾਸ ਅਧਿਕਾਰੀ ਹੀ ਪੁਲਿਸ ਵਿਭਾਗ ਦਾ ਮਾਣ ਵਧਾਉਂਦੇ ਹਨ।
Jagraon