• Friday, 26 June 2026
Logo Logo
Advertisement
ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ 78ਵਾਂ ਮੁਫ਼ਤ ਚਿੱਟੇ ਮੋਤੀਏ ਦਾ ਆਪਰੇਸ਼ਨ ਕੈਂਪ ਐਤਵਾਰ ਨੂੰ

26 Jun 2026 | 61 Views

ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ 78ਵਾਂ ਮੁਫ਼ਤ ਚਿੱਟੇ ਮੋਤੀਏ ਦਾ ਆਪਰੇਸ਼ਨ ਕੈਂਪ ਐਤਵਾਰ ਨੂੰ

ਸਵਰਗਵਾਸੀ ਸੁਸ਼ੀਲ ਜੈਨ ਦੀ ਯਾਦ ਨੂੰ ਸਮਰਪਿਤ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਦੀ ਟੀਮ ਕਰੇਗੀ ਜਾਂਚ, ਚੁਣੇ ਮਰੀਜ਼ਾਂ ਦੇ ਆਪਰੇਸ਼ਨ ਹੋਣਗੇ ਮੁਫ਼ਤ

ਜਗਰਾਉਂ (ਦਰਪਣ ਲੁਧਿਆਣਾ ਨਿਊਜ਼):

ਸਵਰਗਵਾਸੀ ਸੁਸ਼ੀਲ ਜੈਨ ਸਪੁੱਤਰ ਸਵਰਗਵਾਸੀ ਦਿਆ ਚੰਦ ਜੈਨ ਦੀ ਯਾਦ ਵਿੱਚ ਲੋਕ ਸੇਵਾ ਸੁਸਾਇਟੀ ਜਗਰਾਉਂ ਵੱਲੋਂ 78ਵਾਂ ਮੁਫ਼ਤ ਚਿੱਟੇ ਮੋਤੀਏ ਦਾ ਆਪਰੇਸ਼ਨ ਕੈਂਪ ਭਲਕੇ 28 ਜੂਨ 2026 (ਐਤਵਾਰ) ਨੂੰ ਲੰਮਿਆਂ ਵਾਲਾ, ਜਗਰਾਉਂ ਵਿਖੇ ਲਗਾਇਆ ਜਾਵੇਗਾ।

ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸਕੱਤਰ ਡਾ. ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਨੇ ਦੱਸਿਆ ਕਿ ਜੈਨ ਪਰਿਵਾਰ ਦੇ ਹਰਸ ਜੈਨ ਅਤੇ ਡਾ. ਮਨੀਸ਼ ਜੈਨ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਇਸ ਕੈਂਪ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਦੀ ਮਾਹਿਰ ਟੀਮ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰੇਗੀ ਅਤੇ ਜਿਨ੍ਹਾਂ ਮਰੀਜ਼ਾਂ ਨੂੰ ਚਿੱਟੇ ਮੋਤੀਏ ਦੇ ਆਪਰੇਸ਼ਨ ਦੀ ਲੋੜ ਹੋਵੇਗੀ, ਉਨ੍ਹਾਂ ਦੀ ਚੋਣ ਕਰਕੇ ਹਸਪਤਾਲ ਵਿੱਚ ਮੁਫ਼ਤ ਆਪਰੇਸ਼ਨ ਕਰਵਾਏ ਜਾਣਗੇ।

ਪ੍ਰਬੰਧਕਾਂ ਨੇ ਕਿਹਾ ਕਿ ਮਰੀਜ਼ਾਂ ਨੂੰ ਜਾਂਚ ਜਾਂ ਆਪਰੇਸ਼ਨ ਲਈ ਕਿਸੇ ਵੀ ਤਰ੍ਹਾਂ ਦਾ ਖਰਚ ਨਹੀਂ ਕਰਨਾ ਪਵੇਗਾ। ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਕੈਂਪ ਵਿੱਚ ਆਉਂਦੇ ਸਮੇਂ ਆਪਣੇ ਆਧਾਰ ਕਾਰਡ ਦੀ ਇੱਕ ਫੋਟੋਕਾਪੀ ਜ਼ਰੂਰ ਨਾਲ ਲੈ ਕੇ ਆਉਣ।

Published on: 26 Jun 2026

Dinesh Sharma
📣 Share this post

Latest News