• Sunday, 9 August 2026
Logo Logo
Advertisement
26 ਸਤੰਬਰ ਨੂੰ ਹੋਵੇਗਾ ਸ਼੍ਰੀ ਕ੍ਰਿਸ਼ਨਾ ਕਲੱਬ ਦਾ 22ਵਾਂ ਵਿਸ਼ਾਲ ਭਗਵਤੀ ਜਾਗਰਣ

09 Aug 2026 | 72 Views

26 ਸਤੰਬਰ ਨੂੰ ਹੋਵੇਗਾ ਸ਼੍ਰੀ ਕ੍ਰਿਸ਼ਨਾ ਕਲੱਬ ਦਾ 22ਵਾਂ ਵਿਸ਼ਾਲ ਭਗਵਤੀ ਜਾਗਰਣ

ਪੁਰਾਣੀ ਦਾਣਾ ਮੰਡੀ ਜਗਰਾਉਂ ਵਿੱਚ ਭਗਤੀ ਭਾਵਨਾ ਨਾਲ ਹੋਵੇਗਾ ਸਮਾਗਮ, ਵਿਸ਼ਾਲ ਭੰਡਾਰੇ ਦਾ ਵੀ ਪ੍ਰਬੰਧ

ਜਗਰਾਉਂ- ਸੰਜੀਵ ਮਲਹੋਤਰਾ 

ਜਗਰਾਉਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਸ਼੍ਰੀ ਕ੍ਰਿਸ਼ਨਾ ਕਲੱਬ (ਪੁਰਾਣੀ ਦਾਣਾ ਮੰਡੀ) ਵੱਲੋਂ 26 ਸਤੰਬਰ 2026 (ਸ਼ਨੀਵਾਰ) ਨੂੰ 22ਵਾਂ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਅਤੇ ਭੰਡਾਰਾ ਕਰਵਾਇਆ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਕਲੱਬ ਦੇ ਪ੍ਰਬੰਧਕਾਂ, ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਜ਼ੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ।

ਕਲੱਬ ਦੇ ਪ੍ਰਧਾਨ ਰੋਹਿਤ ਗੋਇਲ (ਰੌਕੀ), ਸਨੀ ਅਰੋੜਾ ਅਤੇ ਸੁਨੀਲ ਸਿੰਗਲਾ (ਸ਼ੀਲਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਮਾਂ ਚਿੰਤਪੁਰਨੀ ਦਰਬਾਰ ਤੋਂ ਪਵਿੱਤਰ ਜੋਤ ਵਿਸ਼ੇਸ਼ ਤੌਰ 'ਤੇ ਲਿਆਂਦੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਜਾਗਰਣ ਦੀ ਰਾਤ ਹਿਮਾਚਲ ਦੇ ਪ੍ਰਸਿੱਧ ਭਜਨ ਗਾਇਕ ਅਭਿਸ਼ੇਕ ਸੋਨੀ ਅਤੇ ਮਨੀ ਲਾਡਲਾ ਆਪਣੀ ਸੁਰੀਲੀ ਆਵਾਜ਼ ਰਾਹੀਂ ਮਾਂ ਭਗਵਤੀ ਦੇ ਭਜਨ ਅਤੇ ਗੁਣਗਾਨ ਪੇਸ਼ ਕਰਨਗੇ, ਜਿਸ ਨਾਲ ਸੰਗਤ ਭਗਤੀ ਰਸ ਵਿੱਚ ਲੀਨ ਹੋਵੇਗੀ।

ਸਮਾਗਮ ਨੂੰ ਭਵਿਆ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਕਲੱਬ ਦੇ ਮੈਂਬਰਾਂ ਅਤੇ ਸਹਿਯੋਗੀਆਂ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਸਨੀ ਅਰੋੜਾ, ਰੋਹਿਤ ਗੋਇਲ, ਸੁਨੀਲ ਸਿੰਗਲਾ, ਕਮਲ ਗੁਪਤਾ, ਅਵਿਨਾਸ਼ ਮਿੱਤਲ, ਰਮਨ ਬਜਾਜ, ਰਵੀ ਆਰਟਸ, ਪੁਨੀਤ ਸਿੰਗਲਾ, ਅਜੈ ਗੋਇਲ, ਸੰਜੂ ਚੌਧਰੀ, ਪੰਕਜ ਸਿੰਗਲਾ, ਗੌਰਵ ਜੈਦਕ, ਪੰਕਜ ਗਰਗ, ਨਰੇਸ਼ ਗਰਗ, ਸਚਿਨ ਜਗੋਤਾ, ਚੀਨੂ ਬਾਂਸਲ, ਸੰਜੂ ਗੋਇਲ ਅਤੇ ਅੰਕੁਸ਼ ਪੰਡਿਤ ਸ਼ਾਮਲ ਹਨ।

ਕਲੱਬ ਦੇ ਸਮੂਹ ਮੈਂਬਰਾਂ ਨੇ ਜਗਰਾਉਂ ਅਤੇ ਆਲੇ-ਦੁਆਲੇ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ 26 ਸਤੰਬਰ ਨੂੰ ਪੁਰਾਣੀ ਦਾਣਾ ਮੰਡੀ ਪਹੁੰਚ ਕੇ ਮਾਂ ਭਗਵਤੀ ਦਾ ਆਸ਼ੀਰਵਾਦ ਪ੍ਰਾਪਤ ਕਰਨ।

Published on: 09 Aug 2026

Dinesh Sharma
📣 Share this post

Latest News