• Sunday, 9 August 2026
Logo Logo
Advertisement
ਭਾਜਪਾ ਵੱਲੋਂ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਹਠੂਰ ਤੇ ਬੁਰਜ ਕੁਲਾਰਾਂ 'ਚ ਸਜਾਈ ਗਈ ਸ਼ੋਭਾ ਯਾਤਰਾ

09 Aug 2026 | 6 Views

ਭਾਜਪਾ ਵੱਲੋਂ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਹਠੂਰ ਤੇ ਬੁਰਜ ਕੁਲਾਰਾਂ 'ਚ ਸਜਾਈ ਗਈ ਸ਼ੋਭਾ ਯਾਤਰਾ

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਕਲਸ਼ ਦੇ ਕਰਵਾਏ ਦਰਸ਼ਨ

ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਾਏ ਜਾ ਰਹੇ ‘ਸਮਰਸਤਾ ਸੰਕਲਪ ਅਭਿਆਨ’ ਤਹਿਤ ਅੱਜ ਹਠੂਰ ਅਤੇ ਬੁਰਜ ਕੁਲਾਰਾਂ ਵਿਖੇ ਪਵਿੱਤਰ ਕਲਸ਼ ਦੀ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ ਅਭਿਆਨ ਤਹਿਤ ਗੁਰੂ ਰਵੀਦਾਸ ਜੀ ਦੇ ਜਨਮ ਅਸਥਾਨ (ਵਾਰਾਨਸੀ) ਦੀ ਪਵਿੱਤਰ ਮਿੱਟੀ ਨੂੰ ਇੱਕ ਕਲਸ਼ ਵਿੱਚ ਲਿਆਂਦਾ ਗਿਆ ਹੈ। ਇਸ ਪਵਿੱਤਰ ਕਲਸ਼ ਦੇ ਦਰਸ਼ਨ ਜਗਰਾਉਂ ਜ਼ਿਲ੍ਹੇ ਦੇ ਸਾਰੇ ਸਰਕਲਾਂ ਵਿੱਚ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਅਭਿਆਨ ਗੁਰੂ ਪੂਰਨਮਾ ਤੋਂ ਆਰੰਭ ਹੋਇਆ ਸੀ ਅਤੇ 20 ਫਰਵਰੀ 2027 ਤੱਕ ਲਗਾਤਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਹਾੜੇ ਮਨਾਏ ਜਾਣਗੇ। ਇਸ ਮੌਕੇ ਕੇਵਲ ਸਿੰਘ ਹਠੂਰ, ਗੁਰਜੰਟ ਸਿੰਘ, ਅਮਨਪ੍ਰੀਤ ਸਿੰਘ ਲਾਡੀ, ਸੁਰੇਸ਼ ਗਰਗ, ਸਤਨਾਮ ਸਿੰਘ ਸੱਤਾ, ਜੋਗਿੰਦਰ ਸਿੰਘ ਕਾਲਾ, ਮਨਜੀਤ ਸਿੰਘ (ਪ੍ਰਧਾਨ ਗੁਰਦੁਆਰਾ ਕਮੇਟੀ), ਕਰਮਪਾਲ ਸਿੰਘ, ਗੁਰਮੇਲ ਸਿੰਘ, ਅਜੇ ਕੁਮਾਰ, ਚਮਕੌਰ ਸਿੰਘ, ਪ੍ਰਿਤਪਾਲ ਸਿੰਘ ਅਤੇ ਹਰਪਾਲ ਸਿੰਘ ਪਾਲਾ ਹਾਜ਼ਰ ਸਨ।

ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਵਾਰਾਨਸੀ ਵਿੱਚ ਵਿਸ਼ਾਲ ਲੰਗਰ ਹਾਲ, ਸ਼ਾਨਦਾਰ ਮਿਊਜ਼ੀਅਮ, ਅਤੇ ਮੂਰਤੀ ਸਥਾਪਨਾ ਕਰਕੇ ਗੁਰੂ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਆਦਮਪੁਰ ਏਅਰਪੋਰਟ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਿਆ ਗਿਆ, ਸੰਤ ਨਿਰੰਜਨ ਦਾਸ ਜੀ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਆ ਗਿਆ ਅਤੇ ਜਲੰਧਰ ਤੋਂ ਵਾਰਾਨਸੀ ਤੱਕ ਸਪੈਸ਼ਲ ਟਰੇਨ ਸ਼ੁਰੂ ਕੀਤੀ ਗਈ ਹੈ।

 ਗੁਰੂ ਰਵਿਦਾਸ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਭਾਜਪਾ ਵੱਲੋਂ ਇਸ ਅਭਿਆਨ ਦਾ ਉਦੇਸ਼ ਸਮਾਜ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣਾ ਦੱਸਿਆ ਗਿਆ ਹੈ।

ਹਠੂਰ ਅਤੇ ਬੁਰਜ ਕੁਲਾਰਾਂ ਵਿਖੇ ਪਿੰਡ ਵਾਸੀਆਂ ਦੀ ਸ਼ਮੂਲੀਅਤ ਨਾਲ ਸ਼ੋਭਾ ਯਾਤਰਾ ਸੰਪੰਨ ਹੋਈ ਅਤੇ ਅਗਲੇ ਸਰਕਲਾਂ ਵਿੱਚ ਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ।

Published on: 09 Aug 2026

Dinesh Sharma
📣 Share this post

Latest News