• Monday, 10 August 2026
Logo Logo
Advertisement
ਲੋਕ ਸੇਵਾ ਸੋਸਾਇਟੀ ਵੱਲੋਂ ਹਰਿਆਲੀ ਤੀਜ 2026 ਦਾ ਰੰਗਾਰੰਗ ਸਮਾਗਮ ਉਤਸ਼ਾਹ ਨਾਲ ਮਨਾਇਆ

10 Aug 2026 | 176 Views

ਲੋਕ ਸੇਵਾ ਸੋਸਾਇਟੀ ਵੱਲੋਂ ਹਰਿਆਲੀ ਤੀਜ 2026 ਦਾ ਰੰਗਾਰੰਗ ਸਮਾਗਮ ਉਤਸ਼ਾਹ ਨਾਲ ਮਨਾਇਆ

ਪੰਜਾਬੀ ਸੱਭਿਆਚਾਰ, ਗਿੱਧਾ, ਬੋਲੀਆਂ ਅਤੇ ਵੱਖ-ਵੱਖ ਮੁਕਾਬਲਿਆਂ ਰਾਹੀਂ ਮਹਿਲਾਵਾਂ ਨੇ ਬਿਖੇਰੇ ਰੰਗ

ਜਗਰਾਉਂ, ਦਿਨੇਸ਼ ਸ਼ਰਮਾ

ਸਮਾਜ ਸੇਵੀ ਸੰਸਥਾ ਲੋਕ ਸੇਵਾ ਸੋਸਾਇਟੀ ਵੱਲੋਂ ਹਰਿਆਲੀ ਤੀਜ 2026 ਦਾ ਤਿਉਹਾਰ ਹੋਟਲ ਫਾਈਵ ਰੀਵਰ ਵਿਖੇ ਉਤਸ਼ਾਹ ਅਤੇ ਰਵਾਇਤੀ ਪੰਜਾਬੀ ਰੰਗਾਂ ਨਾਲ ਮਨਾਇਆ ਗਿਆ। ਸਮਾਗਮ ਵਿੱਚ ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ।

ਸਮਾਗਮ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸਕੱਤਰ ਡਾ. ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਡਾ. ਅੰਜੂ ਗੋਇਲ ਦੀ ਦੇਖ-ਰੇਖ ਹੇਠ ਮਹਿਲਾਵਾਂ ਨੇ ਪੰਜਾਬੀ ਪਹਿਰਾਵੇ ਵਿੱਚ ਸਜ-ਧਜ ਕੇ ਪੰਜਾਬੀ ਬੋਲੀਆਂ, ਗੀਤ, ਟੱਪੇ, ਗਿੱਧਾ, ਤੰਬੋਲਾ, ਪੰਚਊਲਟੀ, ਸੋਲੋ ਡਾਂਸ, ਭਾਸ਼ਣ, ਬੱਚਿਆਂ ਦੀਆਂ ਖੇਡਾਂ ਅਤੇ ਸਰਪ੍ਰਾਈਜ਼ ਪ੍ਰਸ਼ਨੋਤਰੀ ਵਰਗੀਆਂ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।

ਸਮਾਗਮ ਦੌਰਾਨ ਗਿੱਧਾ ਟੀਮ ਵਿੱਚ ਡਾ. ਅੰਜੂ ਗੋਇਲ, ਸ਼ਿਫਾਲੀ ਗੋਇਲ, ਕਾਜਲ ਗਰਗ, ਊਸ਼ਾ ਗੁਪਤਾ, ਰੀਤੂ ਗੋਇਲ, ਸਮਿੰਦਰ ਕੌਰ, ਡਾ. ਸੂਮੀ ਗੋਇਲ, ਰੀਤੂ ਸ਼ਰਮਾ, ਰੇਖਾ ਟੰਡਨ, ਪੂਜਾ ਜੈਨ ਸਮੇਤ ਹੋਰ ਮਹਿਲਾਵਾਂ ਨੇ ਸ਼ਾਨਦਾਰ ਪੇਸ਼ਕਾਰੀ ਦੇ ਕੇ ਹਾਜ਼ਰ ਮੈਂਬਰਾਂ ਦਾ ਮਨੋਰੰਜਨ ਕੀਤਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦਾ ਸੰਦੇਸ਼ ਦਿੱਤਾ।

ਮਹਿਲਾਵਾਂ ਦੇ ਮੁਕਾਬਲਿਆਂ ਵਿੱਚ ਰੀਤੂ ਸ਼ਰਮਾ ਨੇ "ਮਿਸਿਜ਼ ਤੀਜ 2026" ਦਾ ਖ਼ਿਤਾਬ ਆਪਣੇ ਨਾਮ ਕੀਤਾ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਗਿੱਧਾ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਅਤੇ ਕਿਹਾ ਕਿ ਟੀਮ ਨੇ ਸਮਾਗਮ ਨੂੰ ਯਾਦਗਾਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ।

ਡਾ. ਅੰਜੂ ਗੋਇਲ ਨੇ ਮੰਚ ਸੰਚਾਲਨ ਕਰਦਿਆਂ ਮਹਿਲਾਵਾਂ ਨੂੰ ਭਵਿੱਖ ਵਿੱਚ ਵੀ ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਹਿਯੋਗ ਦੇਣ ਵਾਲੀਆਂ ਮਹਿਲਾਵਾਂ ਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।

ਸੁਸਾਇਟੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਮਾਗਮ ਦਾ ਉਦੇਸ਼ ਪੰਜਾਬੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਰਵਾਇਤਾਂ ਨਾਲ ਜੋੜਨਾ ਸੀ।

Published on: 10 Aug 2026

Dinesh Sharma
📣 Share this post

Latest News