• Wednesday, 15 April 2026
Logo Logo
Advertisement
ਭਾਜਪਾ ਜ਼ਿਲ੍ਹਾ ਜਗਰਾਓਂ ਦੇ ਮੁੱਖ ਦਫ਼ਤਰ ਦਾ ਮਲਕ ਚੌਂਕ ਵਿਖੇ ਸ਼ਾਨਦਾਰ ਉਦਘਾਟਨ; ਸੁਖਮਨੀ ਸਾਹਿਬ ਦੇ ਪਾਠ ਅਤੇ ਅਟੁੱਟ ਲੰਗਰ ਨਾਲ ਹੋਈ ਨਵੀਂ ਸ਼ੁਰੂਆਤ

08 Feb 2026 | 75 Views

ਭਾਜਪਾ ਜ਼ਿਲ੍ਹਾ ਜਗਰਾਓਂ ਦੇ ਮੁੱਖ ਦਫ਼ਤਰ ਦਾ ਮਲਕ ਚੌਂਕ ਵਿਖੇ ਸ਼ਾਨਦਾਰ ਉਦਘਾਟਨ; ਸੁਖਮਨੀ ਸਾਹਿਬ ਦੇ ਪਾਠ ਅਤੇ ਅਟੁੱਟ ਲੰਗਰ ਨਾਲ ਹੋਈ ਨਵੀਂ ਸ਼ੁਰੂਆਤ

ਜਗਰਾਓਂ, 8 ਫਰਵਰੀ (ਦਿਨੇਸ਼ ਸ਼ਰਮਾ):ਭਾਰਤੀ ਜਨਤਾ ਪਾਰਟੀ (ਭਾਜਪਾ) ਜ਼ਿਲ੍ਹਾ ਜਗਰਾਓਂ ਵੱਲੋਂ ਅੱਜ ਸਥਾਨਕ ਮਲਕ ਚੌਂਕ, ਜੀ.ਟੀ. ਰੋਡ ਵਿਖੇ ਪਾਰਟੀ ਦੇ ਨਵੇਂ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਪੂਰੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੰਗਤਾਂ ਅਤੇ ਪਾਰਟੀ ਵਰਕਰਾਂ ਲਈ ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ।

ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਨੇ ਕੀਤੀ ਅਗਵਾਈ

ਇਸ ਸਮਾਗਮ ਦੀ ਅਗਵਾਈ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਰਜਿੰਦਰ ਸ਼ਰਮਾ ਵੱਲੋਂ ਕੀਤੀ ਗਈ। ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਡਾ. ਸ਼ਰਮਾ ਨੇ ਸਮੂਹ ਮਹਿਮਾਨਾਂ ਨੂੰ 'ਜੀ ਆਇਆਂ' ਆਖਿਆ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਦੇ ਓਟ ਆਸਰੇ ਨਾਲ ਸ਼ੁਰੂ ਕੀਤਾ ਗਿਆ ਇਹ ਦਫ਼ਤਰ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਰਹੇਗਾ। ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਲੋਕ ਹਿੱਤਾਂ ਲਈ ਡੱਟ ਕੇ ਕੰਮ ਕਰਨ।

ਸੀਨੀਅਰ ਲੀਡਰਸ਼ਿਪ ਦੀ ਵਿਸ਼ੇਸ਼ ਸ਼ਿਰਕਤ

ਇਸ ਸ਼ੁਭ ਮੌਕੇ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਹਾਜ਼ਰ ਹੋਣ ਵਾਲੇ ਪ੍ਰਮੁੱਖ ਆਗੂਆਂ ਵਿੱਚ ਗੇਜਾ ਰਾਮ ਵਾਲਮੀਕੀ, ਅਮਰੀਕ ਸਿੰਘ ਅਲੀਵਾਲ, ਸੁਮੀਤ ਅਰੋੜਾ, ਕੰਵਰ ਨਰਿੰਦਰ ਪਾਲ, ਗੌਰਵ ਖੁੱਲਰ, ਰਾਜ ਵਰਮਾ, ਪ੍ਰਦੀਪ ਜੰਡ, ਗੁਰਸਿਮਰਨ ਸਿੰਘ, ਨਵਨੀਤ ਗੁਪਤਾ ਸ਼ਿਸ਼ੂ, ਟੋਨੀ ਵਰਮਾ, ਜਗਦੇਵ ਦਿਓਲ, ਪ੍ਰਭਜੋਤ ਸਿੰਘ ਜੋਤੀ, ਜਗਜੀਵਨ ਸਿੰਘ ਰਕਬਾ, ਹਰਕੰਵਲਜੀਤ ਸਿੰਘ, ਜਗਤਾਰ ਸਿੰਘ ਬਾਂਗੜ ਅਤੇ ਕ੍ਰਿਸ਼ਨ ਕੁਮਾਰ ਸ਼ਾਮਲ ਸਨ।

ਵਰਕਰਾਂ ਵਿੱਚ ਭਾਰੀ ਉਤਸ਼ਾਹ

ਉਦਘਾਟਨੀ ਸਮਾਗਮ ਦੌਰਾਨ ਪਾਰਟੀ ਵਰਕਰਾਂ ਵਿੱਚ ਭਾਰੀ ਜੋਸ਼ ਵੇਖਣ ਨੂੰ ਮਿਲਿਆ। ਇਸ ਮੌਕੇ ਦਰਸ਼ਨ ਸ਼ੰਮੀ, ਸੁਸ਼ੀਲ ਜੈਨ, ਗੁਰਜੰਟ ਸਿੰਘ, ਬੀਬੀ ਸਰਬਜੀਤ ਕੌਰ, ਗੁਰਦਿਆਲ ਸਿੰਘ, ਕੁਲਵੰਤ ਭਾਰਤੀ, ਗੌਰਵ ਗੁਪਤਾ, ਪ੍ਰਦੁਮਨ ਬਾਂਸਲ, ਰਾਜਪਾਲ ਜੈਨ, ਸੌਰਵ ਗਰਗ, ਸ਼ੁਭਮ ਮੁੱਲਾਂਪੁਰ, ਸੁਰੇਸ਼ ਗਰਗ, ਰਾਜ ਵਰਮਾ, ਅੰਕੁਸ਼ ਧੀਰ, ਵਿਵੇਕ ਭਾਰਦਵਾਜ, ਲਲਿਤ ਮੋਹਨ ਜੈਨ, ਅਨੁਰਾਗ ਮੰਗਲਾ, ਹਰਵਿੰਦਰ ਸਿੰਘ, ਪੰਡਿਤ ਵਿਪਿਨ ਜੀ, ਸੁਸ਼ੀਲ ਗੋਇਲ, ਜਨਕ ਰਾਜ, ਦਲੀਪ, ਅੰਮ੍ਰਿਤ ਪਾਲ, ਸ਼ੰਮੀ, ਜਤਿੰਦਰ ਸਹਿਗਲ, ਜਿੰਦਰ ਪਾਲ ਧੀਮਾਨ, ਨਿਰਮਲ ਭੁੱਲਰ ਅਤੇ ਸੁਰੇਸ਼ ਖੰਨਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Published on: 08 Feb 2026

Dinesh Sharma
📣 Share this post

Latest News