• Tuesday, 23 June 2026
Logo Logo
Advertisement
ਸਵਰਨ ਸਿੰਘ ਭੰਗੂ ਦਾ ਦਿਹਾਂਤ, ਸਿੱਖਿਆ, ਪੱਤਰਕਾਰਤਾ ਅਤੇ ਸੱਭਿਆਚਾਰਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ

04 Jun 2026 | 169 Views

ਸਵਰਨ ਸਿੰਘ ਭੰਗੂ ਦਾ ਦਿਹਾਂਤ, ਸਿੱਖਿਆ, ਪੱਤਰਕਾਰਤਾ ਅਤੇ ਸੱਭਿਆਚਾਰਕ ਖੇਤਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ

ਲੋਕ ਪੱਖੀ ਸੋਚ, ਸਿੱਖਿਆ ਪ੍ਰਤੀ ਸਮਰਪਣ ਅਤੇ ਸਮਾਜਿਕ ਸੇਵਾ ਲਈ ਹਮੇਸ਼ਾ ਯਾਦ ਕੀਤੇ ਜਾਣਗੇ ਸਵਰਨ ਸਿੰਘ ਭੰਗੂ

ਜਗਰਾਉਂ, 4 ਜੂਨ 2026 ਸੰਜੀਵ ਮਲਹੋਤਰਾ 

ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸਿੱਖਿਆ ਖੇਤਰ ਦੇ ਨਿਸ਼ਕਾਮ ਸੇਵਕ, ਅਗਾਂਹ ਵਧੂ ਸ਼ਖ਼ਸੀਅਤ, ਜਾਣੇ-ਪਹਿਚਾਣੇ ਪੱਤਰਕਾਰ, ਸਮਾਜ ਸੇਵੀ ਅਤੇ ਪ੍ਰਸਿੱਧ ਅਦਾਕਾਰਾ Gurpreet Kaur Bhangu ਦੇ ਜੀਵਨ ਸਾਥੀ ਸਵਰਨ ਸਿੰਘ ਭੰਗੂ ਦੇ ਅਚਾਨਕ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਸਵਰਨ ਸਿੰਘ ਭੰਗੂ ਨੇ ਆਪਣਾ ਸਮੂਹ ਜੀਵਨ ਸਿੱਖਿਆ, ਸਮਾਜਿਕ ਜਾਗਰੂਕਤਾ ਅਤੇ ਲੋਕ ਹਿਤਾਂ ਲਈ ਸਮਰਪਿਤ ਕੀਤਾ। ਉਨ੍ਹਾਂ ਦੇ ਦਿਹਾਂਤ ਨਾਲ ਪਰਿਵਾਰ, ਸਾਕ-ਸਬੰਧੀਆਂ, ਮਿੱਤਰਾਂ ਅਤੇ ਵੱਖ-ਵੱਖ ਸਮਾਜਿਕ, ਸੱਭਿਆਚਾਰਕ ਅਤੇ ਸਿੱਖਿਆਕ ਸੰਸਥਾਵਾਂ ਨੂੰ ਵੱਡਾ ਘਾਟਾ ਪਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸਵਰਨ ਸਿੰਘ ਭੰਗੂ ਨੂੰ 6 ਜੂਨ 2026 ਨੂੰ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਕੰਗ ਯਾਦਗਾਰੀ ਸਿੱਖਿਆ ਸੰਸਥਾ, ਬੱਸੀ ਗੁੱਜਰਾਂ, ਚਮਕੌਰ ਸਾਹਿਬ ਵਿਖੇ ਅਤੇ ਸਵੇਰੇ 11:00 ਵਜੇ ਤੋਂ 11:30 ਵਜੇ ਤੱਕ ਆਦਰਸ਼ ਭਵਨ, ਚਮਕੌਰ ਸਾਹਿਬ ਵਿਖੇ ਅੰਤਿਮ ਵਿਦਾਇਗੀ ਤੋਂ ਪਹਿਲਾਂ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ।

ਇਸ ਉਪਰੰਤ ਉਨ੍ਹਾਂ ਦੀ ਆਪਣੀ ਇੱਛਾ ਅਨੁਸਾਰ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਪੀਜੀਆਈ ਚੰਡੀਗੜ੍ਹ ਭੇਜੀ ਜਾਵੇਗੀ। ਇਸ ਫੈਸਲੇ ਨੂੰ ਮਨੁੱਖਤਾ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਵਿਲੱਖਣ ਉਦਾਹਰਨ ਮੰਨਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਵਰਨ ਸਿੰਘ ਭੰਗੂ ਅੱਜ ਸਵੇਰੇ ਸੈਰ ਦੌਰਾਨ ਵਾਪਰੇ ਇਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ।

Published on: 04 Jun 2026

Dinesh Sharma
📣 Share this post

Latest News