• Wednesday, 24 June 2026
Logo Logo
Advertisement
ਪਤਨੀ ਅਤੇ ਨਾਬਾਲਿਗ ਧੀ ਖ਼ਿਲਾਫ਼ ਕੁੱਟਮਾਰ ਦੇ ਕਥਿਤ ਦੋਸ਼ਾਂ ਤਹਿਤ ਮਾਮਲਾ ਦਰਜ

07 Jun 2026 | 23 Views

ਪਤਨੀ ਅਤੇ ਨਾਬਾਲਿਗ ਧੀ ਖ਼ਿਲਾਫ਼ ਕੁੱਟਮਾਰ ਦੇ ਕਥਿਤ ਦੋਸ਼ਾਂ ਤਹਿਤ ਮਾਮਲਾ ਦਰਜ

ਸ਼ਿਕਾਇਤ ਅਨੁਸਾਰ ਘਰੇਲੂ ਵਿਵਾਦ ਤੋਂ ਬਾਅਦ ਕੁੱਟਮਾਰ ਅਤੇ ਅੱਖਾਂ ਵਿੱਚ ਮਿਰਚਾਂ ਪਾਉਣ ਦੇ ਦੋਸ਼

ਸਿੱਧਵਾਂ ਬੇਟ, 7 ਜੂਨ ਚਰਨਜੀਤ ਸਿੰਘ ਚੰਨ

ਪੁਲਿਸ ਥਾਣਾ ਸਿੱਧਵਾਂ ਬੇਟ ਵਿੱਚ ਇੱਕ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਉਸ ਦੀ ਪਤਨੀ ਅਤੇ ਨਾਬਾਲਿਗ ਧੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਐਫਆਈਆਰ ਮੁਤਾਬਕ ਕੁਲਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਭੁੰਦੜੀ ਨੇ ਆਪਣੇ ਬਿਆਨਾਂ ਵਿੱਚ ਦੋਸ਼ ਲਗਾਇਆ ਹੈ ਕਿ 27 ਅਪ੍ਰੈਲ 2026 ਦੀ ਰਾਤ ਕਰੀਬ 10 ਵਜੇ ਜਦੋਂ ਉਹ ਕੰਮਕਾਰ ਤੋਂ ਘਰ ਵਾਪਸ ਆਇਆ ਤਾਂ ਉਸ ਦਾ ਸਮਾਨ ਕਮਰੇ ਤੋਂ ਰਸੋਈ ਵਿੱਚ ਰੱਖਿਆ ਹੋਇਆ ਸੀ।

ਸ਼ਿਕਾਇਤ ਅਨੁਸਾਰ ਇਸ ਗੱਲ ਨੂੰ ਲੈ ਕੇ ਉਸ ਅਤੇ ਉਸ ਦੀ ਪਤਨੀ ਅਮਨਦੀਪ ਕੌਰ ਵਿਚਾਲੇ ਤਕਰਾਰ ਹੋ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਨੇ ਕਥਿਤ ਤੌਰ 'ਤੇ ਘਰ ਵਿੱਚ ਪਈ ਮਧਾਣੀ ਨਾਲ ਉਸ ਦੀ ਕੁੱਟਮਾਰ ਕੀਤੀ।

ਸ਼ਿਕਾਇਤ ਅਨੁਸਾਰ ਇਸ ਦੌਰਾਨ ਉਸ ਦੀ 16 ਸਾਲਾ ਨਾਬਾਲਿਗ ਧੀ ਨੇ ਵੀ ਕਥਿਤ ਤੌਰ 'ਤੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਆਪਣੀ ਮਾਤਾ ਨਾਲ ਮਿਲ ਕੇ ਕੁੱਟਮਾਰ ਕੀਤੀ।

ਪੁਲਿਸ ਮੁਤਾਬਕ ਪੀੜਤ ਦੇ ਬਿਆਨਾਂ ਅਤੇ ਮੁੱਢਲੀ ਜਾਂਚ ਦੇ ਆਧਾਰ 'ਤੇ ਅਮਨਦੀਪ ਕੌਰ ਅਤੇ ਇੱਕ ਨਾਬਾਲਿਗ ਲੜਕੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਅਧੀਨ ਹੈ।

Published on: 07 Jun 2026

Dinesh Sharma
📣 Share this post

Latest News