ਪਾਵਰਕੋਮ ਵਿਭਾਗ ਦੇ ਐਸਡੀਓ ਗੁਰਪ੍ਰੀਤ ਸਿੰਘ ਕੰਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 11 ਕੇਵੀ ਐੱਸ/ਐੱਸ ਵਿਖੇ ਜਰੂਰੀ ਮੁਰੰਮਤ ਦੇ ਕੰਮ ਕੀਤੇ ਜਾਣ ਕਾਰਨ 20 ਜੂਨ ਦਿਨ ਸ਼ਨੀਵਾਰ ਨੂੰ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਅਸਥਾਈ ਤੌਰ 'ਤੇ ਬੰਦ ਰਹੇਗੀ।
ਐਸਡੀਓ ਗੁਰਪ੍ਰੀਤ ਸਿੰਘ ਕੰਗ ਅਨੁਸਾਰ 11 ਕੇਵੀ ਐੱਸ/ਐੱਸ ਵਿਖੇ ਲੋੜੀਂਦੇ ਮੁਰੰਮਤ ਕਾਰਜ ਕੀਤੇ ਜਾਣੇ ਹਨ। ਇਸ ਕਾਰਨ ਰੇਲਵੇ ਰੋਡ, ਪੁਰਾਣੀ ਦਾਣਾ ਮੰਡੀ, ਲਾਜਪਤ ਰਾਏ ਰੋਡ, ਨਹਿਰੂ ਮਾਰਕੀਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।
ਵਿਭਾਗ ਵੱਲੋਂ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਜਲੀ ਬੰਦ ਰਹਿਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਜ਼ਰੂਰੀ ਕੰਮ ਪਹਿਲਾਂ ਹੀ ਨਿਪਟਾ ਲੈਣ।
ਪਾਵਰਕੋਮ ਅਧਿਕਾਰੀਆਂ ਨੇ ਦੱਸਿਆ ਕਿ ਮੁਰੰਮਤ ਕਾਰਜ ਮੁਕੰਮਲ ਹੋਣ ਉਪਰੰਤ ਬਿਜਲੀ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ।