• Wednesday, 15 April 2026
Logo Logo
Advertisement
ਜਗਰਾਓਂ ਡੇਅਰੀ ਐਕਸਪੋ: ਦੂਜੇ ਦਿਨ ਉਮੜਿਆ ਕਿਸਾਨਾਂ ਦਾ ਹੜ੍ਹ, ਹਾਈਵੇ 'ਤੇ ਲੱਗੇ ਲੰਮੇ ਜਾਮ; ਸਦਰਪੁਰਾ ਨੇ ਚੁੱਕੀ ਸਬਸਿਡੀ ਦੀ ਮੰਗ

08 Feb 2026 | 240 Views

ਜਗਰਾਓਂ ਡੇਅਰੀ ਐਕਸਪੋ: ਦੂਜੇ ਦਿਨ ਉਮੜਿਆ ਕਿਸਾਨਾਂ ਦਾ ਹੜ੍ਹ, ਹਾਈਵੇ 'ਤੇ ਲੱਗੇ ਲੰਮੇ ਜਾਮ; ਸਦਰਪੁਰਾ ਨੇ ਚੁੱਕੀ ਸਬਸਿਡੀ ਦੀ ਮੰਗ

ਜਗਰਾਓਂ — (ਦਿਨੇਸ਼ ਸ਼ਰਮਾ) ਜਗਰਾਓਂ ਦੀ ਪਸ਼ੂ ਮੰਡੀ ਵਿਖੇ ਚੱਲ ਰਹੇ 19ਵੇਂ ਅੰਤਰਰਾਸ਼ਟਰੀ ਡੇਅਰੀ ਅਤੇ ਖੇਤੀ ਐਕਸਪੋ ਦੇ ਦੂਜੇ ਦਿਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਦੇਸ਼ ਭਰ ਤੋਂ ਪੁੱਜੇ ਡੇਅਰੀ ਮਾਲਕਾਂ, ਪਸ਼ੂ ਪਾਲਕਾਂ ਅਤੇ ਕਿਸਾਨਾਂ ਦਾ ਸਮੁੰਦਰ ਉਮੜਿਆ ਦੇਖਣ ਨੂੰ ਮਿਲਿਆ। ਭਾਰੀ ਇਕੱਠ ਕਾਰਨ ਲੁਧਿਆਣਾ-ਫਿਰੋਜਪੁਰ ਕੌਮੀ ਮਾਰਗ ’ਤੇ ਦਿਨ ਭਰ ਦੋਵੇਂ ਪਾਸੇ ਲੰਮੇ ਜਾਮ ਲੱਗੇ ਰਹੇ ਅਤੇ ਸ਼ਰਧਾਲੂਆਂ ਵਾਂਗ ਲੋਕ ਕਈ-ਕਈ ਕਿਲੋਮੀਟਰ ਪੈਦਲ ਚੱਲ ਕੇ ਐਕਸਪੋ ’ਚ ਸ਼ਾਮਲ ਹੋਏ।
ਐਤਵਾਰ ਨੂੰ ਡਿਪਟੀ ਸਪੀਕਰ ਦੀ ਮੌਜੂਦਗੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਪੀਡੀਐਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਸਰਕਾਰ ਅੱਗੇ ਸਿੱਧੀਆਂ ਮੰਗਾਂ ਰੱਖੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਡੇਅਰੀ ਨੂੰ ਬਚਾਉਣ ਲਈ ਜੰਮੂ-ਕਸ਼ਮੀਰ ਵਾਂਗ ਸੂਬੇ ਵਿਚ ਵੀ ਖੁੱਲ੍ਹੇ ਪਨੀਰ ਦੀ ਵਿਕਰੀ ’ਤੇ ਪਾਬੰਦੀ ਲਾਉਣ ਲਈ ਤੁਰੰਤ ਐਕਸ਼ਨ ਲਿਆ ਜਾਵੇ। ਸਦਰਪੁਰਾ ਨੇ ਡਿਪਟੀ ਸਪੀਕਰ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਹੋਰਾਂ ਸੂਬਿਆਂ ਵਾਂਗ ਪੰਜਾਬ ਦੀ ਡੇਅਰੀ ਨੂੰ ਹੁਲਾਰਾ ਦੇਣ ਲਈ ਸਰਕਾਰ ਡੇਅਰੀ ਮਾਲਕਾਂ ਨੂੰ ਪ੍ਰਤੀ ਕਿਲੋ ਦੁੱਧ ਮਗਰ 5 ਤੋਂ 7 ਰੁਪਏ ਸਬਸਿਡੀ ਦੇਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਦੀ ਖੁੱਲ੍ਹੀ ਵਿਕਰੀ ’ਤੇ ਰੋਕ ਲੱਗੇ ਅਤੇ ਪੈਕਟ ਪ੍ਰੋਡਕਟ ਨੂੰ ਹੀ ਮਾਰਕੀਟ ਵਿਚ ਵੇਚਣ ਦੀ ਮਨਜੂਰੀ ਮਿਲੇ ਤਾਂ ਜੋ ਮਿਲਾਵਟਖੋਰੀ ਨੂੰ ਨੱਥ ਪਾਈ ਜਾ ਸਕੇ।
ਇਸ ਮੌਕੇ ਬਲਵੀਰ ਸਿੰਘ ਨਵਾਂ ਸਹਿਰ, ਰਾਜਪਾਲ ਸਿੰਘ ਕੁਲਾਰ, ਰਣਜੀਤ ਸਿੰਘ ਲੰਘੇਆਣਾ, ਕੁਲਦੀਪ ਸਿੰਘ ਮਾਨਸਾ, ਪਰਮਿੰਦਰ ਸਿੰਘ ਘੁਡਾਣੀ, ਸੁਖਦੇਵ ਸਿੰਘ ਬਰੌਲੀ ਸਮੇਤ ਜਥੇਬੰਦੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

ਬਰੀਡ ਮੁਕਾਬਲੇ: ਜੇਤੂ ਪਸ਼ੂ ਪਾਲਕਾਂ 'ਤੇ ਵਰਿਆ ਲੱਖਾਂ ਦੇ ਇਨਾਮਾਂ ਦਾ ਮੀਂਹ
ਮੇਲੇ ਦੇ ਦੂਜੇ ਦਿਨ ਗਾਵਾਂ ਅਤੇ ਮੱਝਾਂ ਦੇ ਬਰੀਡ (ਨਸਲ) ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਪਸ਼ੂ ਪਾਲਕਾਂ 'ਤੇ ਪੀਡੀਐਫਏ ਵੱਲੋਂ ਲੱਖਾਂ ਰੁਪਏ ਦੇ ਨਕਦ ਇਨਾਮਾਂ ਦਾ ਮੀਂਹ ਵਰਸਾਇਆ ਗਿਆ।
ਜੇਤੂ ਕਿਸਾਨਾਂ ਨੂੰ ਮੋਟੀਆਂ ਰਕਮਾਂ ਦੇ ਚੈੱਕ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਵੱਡੇ ਇਨਾਮਾਂ ਦਾ ਮਕਸਦ ਕਿਸਾਨਾਂ ਨੂੰ ਚੰਗੀ ਨਸਲ ਦੇ ਪਸ਼ੂ ਪਾਲਣ ਲਈ ਉਤਸ਼ਾਹਿਤ ਕਰਨਾ ਹੈ। ਇਨਾਮ ਮਿਲਣ 'ਤੇ ਜੇਤੂ ਕਿਸਾਨਾਂ ਦੇ ਚਿਹਰੇ ਖਿੜ ਉੱਠੇ।

Published on: 08 Feb 2026

Dinesh Sharma
📣 Share this post

Latest News