• Wednesday, 24 June 2026
Logo Logo
Advertisement
ਹਠੂਰ ਪੁਲਿਸ ਨੇ 6.58 ਗ੍ਰਾਮ ਕਥਿਤ ਹੈਰੋਇਨ ਸਮੇਤ ਗੁਰਮੀਤ ਸਿੰਘ ਉਰਫ਼ ਗੈਰੀ ਨੂੰ ਕੀਤਾ ਕਾਬੂ

07 Jun 2026 | 268 Views

ਹਠੂਰ ਪੁਲਿਸ ਨੇ 6.58 ਗ੍ਰਾਮ ਕਥਿਤ ਹੈਰੋਇਨ ਸਮੇਤ ਗੁਰਮੀਤ ਸਿੰਘ ਉਰਫ਼ ਗੈਰੀ ਨੂੰ ਕੀਤਾ ਕਾਬੂ

ਪੁਲਿਸ ਮੁਤਾਬਕ ਮੁਖਬਰ ਦੀ ਸੂਚਨਾ 'ਤੇ ਸਮਸ਼ਾਨ ਘਾਟ ਨੇੜੇ ਕੀਤੀ ਰੇਡ ਦੌਰਾਨ ਕਾਰਵਾਈ

ਹਠੂਰ, 7 ਜੂਨ ਸੰਜੀਵ ਮਲਹੋਤਰਾ 

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਰੋਜ਼ਾਨਾ ਕਰਾਈਮ ਰਿਪੋਰਟ ਅਨੁਸਾਰ ਪੁਲਿਸ ਥਾਣਾ ਹਠੂਰ ਦੇ ਮੁੱਖ ਅਫ਼ਸਰ ਐਸ.ਆਈ. ਗੁਰਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਪਿੰਡ ਲੱਖਾ ਵਿਖੇ ਮੌਜੂਦ ਸੀ। ਇਸ ਦੌਰਾਨ ਇੱਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਿੰਡ ਝੋਰੜਾ ਦੇ ਸਮਸ਼ਾਨ ਘਾਟ ਨੇੜੇ ਇੱਕ ਵਿਅਕਤੀ ਕਥਿਤ ਤੌਰ 'ਤੇ ਹੈਰੋਇਨ ਸਮੇਤ ਮੌਜੂਦ ਹੈ।

ਐਫਆਈਆਰ ਮੁਤਾਬਕ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਤੁਰੰਤ ਰੇਡ ਕੀਤੀ। ਪੁਲਿਸ ਮੁਤਾਬਕ ਗੁਰਮੀਤ ਸਿੰਘ ਉਰਫ਼ ਗੈਰੀ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ।

ਸ਼ਿਕਾਇਤ ਅਨੁਸਾਰ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿਚੋਂ 6.58 ਗ੍ਰਾਮ ਕਥਿਤ ਹੈਰੋਇਨ ਬਰਾਮਦ ਹੋਈ। ਇਸ ਉਪਰੰਤ ਪੁਲਿਸ ਨੇ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਮਾਮਲੇ ਦੀ ਜਾਂਚ ਅਧੀਨ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Published on: 07 Jun 2026

Dinesh Sharma
📣 Share this post

Latest News