• Thursday, 25 June 2026
Logo Logo
Advertisement
ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਵੱਲੋਂ ਨਿਰਜਲਾ ਏਕਾਦਸ਼ੀ ਮੌਕੇ ਗੰਨੇ ਦੇ ਰਸ ਦਾ ਭੰਡਾਰਾ

25 Jun 2026 | 91 Views

ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਵੱਲੋਂ ਨਿਰਜਲਾ ਏਕਾਦਸ਼ੀ ਮੌਕੇ ਗੰਨੇ ਦੇ ਰਸ ਦਾ ਭੰਡਾਰਾ

ਜਗਰਾਓਂ/ਦਰਪਣ ਨਿਊਜ਼ ਡੈਸਕ:

ਨਿਰਜਲਾ ਏਕਾਦਸ਼ੀ ਦੇ ਪਾਵਨ ਦਿਹਾੜੇ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਸ਼ਾਖਾ ਵੱਲੋਂ ਵੀਰਵਾਰ ਨੂੰ ਗੰਨੇ ਦੇ ਰਸ ਦਾ ਭੰਡਾਰਾ ਲਗਾਇਆ ਗਿਆ। ਇਹ ਸੇਵਾ ਕਾਰਜ ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਸ਼ਾਖਾ ਦੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਮੁਸਕਾਨ ਕੈਟਲ ਫੀਡ ਦੇ ਸਹਿਯੋਗ ਨਾਲ ਸਥਾਨਕ ਡੀਏਵੀ ਕਾਲਜ ਦੇ ਸਾਹਮਣੇ ਕੈਸ਼ੀਅਰ ਸਤੀਸ਼ ਗਰਗ ਦੀ ਦੁਕਾਨ 'ਤੇ ਆਯੋਜਿਤ ਕੀਤਾ ਗਿਆ।

ਭੰਡਾਰੇ ਦੌਰਾਨ ਰਾਹਗੀਰਾਂ ਅਤੇ ਸ਼ਹਿਰ ਵਾਸੀਆਂ ਨੂੰ ਗੰਨੇ ਦੇ ਰਸ ਦਾ ਪ੍ਰਸਾਦ ਵਰਤਾਇਆ ਗਿਆ। ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਸੇਵਾ ਦਾ ਲਾਭ ਲਿਆ।

ਇਸ ਮੌਕੇ ਪ੍ਰੀਸ਼ਦ ਦੇ ਸੈਕਟਰੀ ਸੁਖਦੇਵ ਗਰਗ, ਸ਼ਸ਼ੀ ਭੂਸ਼ਨ ਜੈਨ, ਰਾਜਿੰਦਰ ਜੈਨ ਕਾਕਾ, ਕੈਪਟਨ ਨਰੇਸ਼ ਵਰਮਾ, ਸੈਨਟਰੀ ਇੰਸਪੈਕਟਰ ਅਨਿਲ ਕੁਮਾਰ, ਲੜ ਗਰਗ, ਸੁਨੀਲ ਮੱਕੜ, ਪਿੰਦਰ ਜਗਰਾਓਂ, ਹਰੀਸ਼ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਰਹੇ।

Published on: 25 Jun 2026

Dinesh Sharma
📣 Share this post

Latest News