• Thursday, 25 June 2026
Logo Logo
Advertisement
ਭਾਕਿਯੂ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ, 4 ਜੁਲਾਈ ਦੇ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਤੇ ਜ਼ੋਰ

25 Jun 2026 | 98 Views

ਭਾਕਿਯੂ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ, 4 ਜੁਲਾਈ ਦੇ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਤੇ ਜ਼ੋਰ

ਜਗਰਾਉਂ ਸੰਜੀਵ ਮਲਹੋਤਰਾ 

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਸਿੱਧਵਾਂ ਬੇਟ ਦੀ ਮੀਟਿੰਗ ਅੱਜ ਪਿੰਡ ਅਮਰਗੜ੍ਹ ਕਲੇਰ ਵਿਖੇ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਜਾਇੰਟ ਸਕੱਤਰ ਜਸਵਿੰਦਰ ਸਿੰਘ ਭਮਾਲ ਨੇ ਪ੍ਰੈਸ ਨੂੰ ਜਾਰੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਜਗਤਾਰ ਸਿੰਘ ਦੇਹੜਕਾ ਨੇ ਦੋਸ਼ ਲਗਾਇਆ ਕਿ ਅਮਰੀਕਾ ਨਾਲ ਪ੍ਰਸਤਾਵਿਤ ਵਪਾਰ ਸਮਝੌਤਾ ਦੇਸ਼ ਦੇ ਕਿਸਾਨਾਂ ਦੇ ਹਿਤਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੀਆਂ ਨੀਤੀਆਂ ਨਾਲ ਖੇਤੀਬਾੜੀ, ਸਨਅਤ ਅਤੇ ਰੁਜ਼ਗਾਰ 'ਤੇ ਮਾੜਾ ਅਸਰ ਪੈਣ ਦਾ ਖ਼ਤਰਾ ਹੈ।

ਉਨ੍ਹਾਂ ਨੇ ਦੱਸਿਆ ਕਿ 4 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 34 ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਅਨੁਸਾਰ ਧਰਨੇ ਦੌਰਾਨ ਐਫਸੀਆਈ, ਖੇਤੀਬਾੜੀ ਨੀਤੀਆਂ, ਕਿਸਾਨੀ ਕਰਜ਼ੇ, ਹੜ੍ਹ ਅਤੇ ਗੜੇਮਾਰੀ ਦਾ ਮੁਆਵਜ਼ਾ, ਡੀਜ਼ਲ, ਰਸੋਈ ਗੈਸ, ਬਿਜਲੀ ਐਕਟ, ਬੀਜ ਐਕਟ, ਯੂਰੀਆ ਖਾਦ ਦੀ ਉਪਲਬਧਤਾ ਅਤੇ ਹੋਰ ਕਿਸਾਨੀ ਮੰਗਾਂ ਨੂੰ ਉਠਾਇਆ ਜਾਵੇਗਾ।

ਮੀਟਿੰਗ ਵਿੱਚ ਵੱਖ-ਵੱਖ ਪਿੰਡਾਂ ਵਿੱਚ ਤਿਆਰੀ ਮੀਟਿੰਗਾਂ ਕਰਨ ਦੀ ਯੋਜਨਾ ਵੀ ਬਣਾਈ ਗਈ। ਇਸ ਮੌਕੇ ਮੀਤ ਪ੍ਰਧਾਨ ਜਗਨ ਨਾਥ ਸੰਘਰਾਓ, ਚਰਨਜੀਤ ਸਿੰਘ ਸੇਖਦੋਲਤ, ਜਸਵੀਰ ਸਿੰਘ ਲੀਲਾਂ, ਮਨਜਿੰਦਰ ਸਿੰਘ ਸਲੇਮਪੁਰਾ, ਹਰਜਿੰਦਰ ਸਿੰਘ ਭਮਾਲ, ਜਗਜੀਤ ਸਿੰਘ ਸ਼ੇਰਪੁਰ ਖੁਰਦ, ਗੁਰਬਖਸ਼ ਸਿੰਘ ਸ਼ੇਰਪੁਰ ਕਲਾਂ, ਕੁਲਵੰਤ ਸਿੰਘ ਗਾਲਬ ਕਲਾਂ ਅਤੇ ਹਾਕਮ ਸਿੰਘ ਕੋਠੇ ਹਰੀ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।

Published on: 25 Jun 2026

Dinesh Sharma
📣 Share this post

Latest News