ਪੁਲਿਸ ਮੁਤਾਬਕ ਮੁਖਬਰ ਦੀ ਸੂਚਨਾ 'ਤੇ ਮਲਸੀਹਾ ਬਾਜਣ ਨੇੜੇ ਕੀਤੀ ਕਾਰਵਾਈ
ਸਿੱਧਵਾਂ ਬੇਟ, 7 ਜੂਨ ਸੰਜੀਵ ਮਲਹੋਤਰਾ
ਪੁਲਿਸ ਚੌਂਕੀ ਗਿੱਦੜਵਿੰਡੀ ਦੇ ਜਾਂਚ ਅਧਿਕਾਰੀ ਏ.ਐਸ.ਆਈ. ਰਾਜਵਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਇੱਕ ਔਰਤ ਨੂੰ ਕਥਿਤ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਐਫਆਈਆਰ ਮੁਤਾਬਕ ਪੁਲਿਸ ਪਾਰਟੀ ਬੱਸ ਅੱਡਾ ਲੋਧੀਵਾਲਾ ਵਿਖੇ ਮੌਜੂਦ ਸੀ, ਜਦੋਂ ਇੱਕ ਮੁਖਬਰ ਨੇ ਅਲੱਗ ਤੌਰ 'ਤੇ ਸੂਚਨਾ ਦਿੱਤੀ ਕਿ ਤਾਰੋ ਬਾਈ ਪਤਨੀ ਮੁਖਤਿਆਰ ਸਿੰਘ ਵਾਸੀ ਕਾਕੜ ਤਿਹਾੜਾ, ਹਾਲ ਵਾਸੀ ਮਲਸੀਹਾ ਬਾਜਣ, ਕਥਿਤ ਤੌਰ 'ਤੇ ਹੈਰੋਇਨ ਵੇਚਣ ਦੀ ਆਦੀ ਹੈ ਅਤੇ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਹੈ।
ਸ਼ਿਕਾਇਤ ਅਨੁਸਾਰ ਸੂਚਨਾ ਮਿਲਣ ਉਪਰੰਤ ਪੁਲਿਸ ਨੇ ਨਹਿਰ ਪੁਲ ਨੇੜੇ ਸ਼ਮਸ਼ਾਨ ਘਾਟ ਮਲਸੀਹਾ ਬਾਜਣ ਵਿਖੇ ਰੇਡ ਕੀਤੀ। ਪੁਲਿਸ ਮੁਤਾਬਕ ਉੱਥੋਂ ਤਾਰੋ ਬਾਈ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ 6 ਗ੍ਰਾਮ ਕਥਿਤ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21/61/85 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।