Skip to content

ਗਾਲਿਬ ਕਲਾਂ ’ਚ ਬਿਜਲੀ ਮੀਟਰ ਸੜਨ ਨਾਲ ਘਰਾਂ ਦਾ ਨੁਕਸਾਨ, ਮੁਆਵਜ਼ੇ ਦੀ ਮੰਗ

ਪਿੰਡ ਗਾਲਿਬ ਕਲਾਂ ਦੀ ਪੱਤੀ ਭਾਗ ਸਿੰਘ ਵਿਖੇ ਬਿਜਲੀ ਮੀਟਰਾਂ ਦੇ ਬਕਸਿਆਂ ਵਿੱਚ ਅੱਗ ਲੱਗਣ ਕਾਰਨ ਦਰਜਨ ਦੇ ਕਰੀਬ ਘਰੇਲੂ ਖਪਤਕਾਰ ਪ੍ਰਭਾਵਿਤ ਹੋਏ। ਪੀੜਤਾਂ ਨੇ ਪਾਵਰਕੌਮ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਗਾਲਿਬ ਕਲਾਂ ’ਚ ਬਿਜਲੀ ਮੀਟਰ ਸੜਨ ਨਾਲ ਘਰਾਂ ਦਾ ਨੁਕਸਾਨ, ਮੁਆਵਜ਼ੇ ਦੀ ਮੰਗ

ਰਾਇਸ਼ੁਮਾਰੀ

ਪੰਜਾਬ ਵਿਧਾਨ ਸਭਾ 2027 ਵਿੱਚ ਕੌਣ ਬਣਾਏਗਾ ਮੁਖ ਮੰਤਰੀ?

ਇੱਕ ਵਿਕਲਪ ਚੁਣੋ
ਇਹ ਰਾਇਸ਼ੁਮਾਰੀ ਖੋਲ੍ਹੋ ਅਤੇ ਸਾਂਝੀ ਕਰੋ →
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ, 17 ਨਵੰਬਰ (ਦਰਪਣ ਨਿਊਜ਼ ਬਿਊਰੋ): ਪਿੰਡ ਗਾਲਿਬ ਕਲਾਂ ਦੀ ਪੱਤੀ ਭਾਗ ਸਿੰਘ ਵਿਖੇ ਬਿਜਲੀ ਮੀਟਰਾਂ ਦੇ ਬਕਸਿਆਂ ਵਿੱਚ ਅੱਗ ਲੱਗਣ ਕਾਰਨ ਦਰਜਨ ਦੇ ਕਰੀਬ ਘਰੇਲੂ ਖਪਤਕਾਰਾਂ ਦੇ ਬਿਜਲੀ ਉਪਕਰਣ ਸੜ ਗਏ। ਪ੍ਰਭਾਵਿਤ ਪਰਿਵਾਰਾਂ ਨੇ ਪਾਵਰਕੌਮ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਪੀੜਤ ਖਪਤਕਾਰਾਂ ਸੁਰਿੰਦਰ ਸਿੰਘ, ਜਗਸੀਰ ਸਿੰਘ, ਇੰਦਰਜੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ 8 ਨਵੰਬਰ ਦੀ ਰਾਤ ਮੀਟਰਾਂ ਦੇ ਬਕਸਿਆਂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਪਿੰਡ ਵਾਸੀਆਂ ਨੇ ਮਿੱਟੀ ਪਾ ਕੇ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਕਾਰਨ ਫਰਿੱਜਾਂ, ਐੱਲ.ਈ.ਡੀ. ਅਤੇ ਹੋਰ ਘਰੇਲੂ ਸਾਮਾਨ ਦਾ ਨੁਕਸਾਨ ਹੋਇਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਨਨਾਥ ਸੰਘਰਾਓ ਅਤੇ ਇਕਾਈ ਸਕੱਤਰ ਕੁਲਵੰਤ ਸਿੰਘ ਗਾਲਿਬ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੜੇ ਮੀਟਰਾਂ ਦੀ ਥਾਂ ਪੁਰਾਣੇ ਕਿਸਮ ਦੇ ਮੀਟਰ ਲਗਾਏ ਜਾਣ ਅਤੇ ਨਵੇਂ ਮੀਟਰ ਘਰਾਂ ਦੇ ਬਾਹਰ ਵੱਖਰੇ ਬਕਸਿਆਂ ਵਿੱਚ ਸਥਾਪਤ ਕੀਤੇ ਜਾਣ। ਜਥੇਬੰਦੀ ਨੇ ਦੱਸਿਆ ਕਿ ਇਸ ਸਬੰਧੀ ਪਾਵਰਕੌਮ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ।