ਈ-ਪੇਪਰ ਪੜ੍ਹਨ ਮੋਡ

Punjab Patrika ePaper

Tuesday, 17 November 2026

ਗਾਲਿਬ ਕਲਾਂ ’ਚ ਬਿਜਲੀ ਮੀਟਰ ਸੜਨ ਨਾਲ ਘਰਾਂ ਦਾ ਨੁਕਸਾਨ, ਮੁਆਵਜ਼ੇ ਦੀ ਮੰਗ

ਗਾਲਿਬ ਕਲਾਂ ’ਚ ਬਿਜਲੀ ਮੀਟਰ ਸੜਨ ਨਾਲ ਘਰਾਂ ਦਾ ਨੁਕਸਾਨ, ਮੁਆਵਜ਼ੇ ਦੀ ਮੰਗ

ਜਗਰਾਉਂ, 17 ਨਵੰਬਰ (ਦਰਪਣ ਨਿਊਜ਼ ਬਿਊਰੋ): ਪਿੰਡ ਗਾਲਿਬ ਕਲਾਂ ਦੀ ਪੱਤੀ ਭਾਗ ਸਿੰਘ ਵਿਖੇ ਬਿਜਲੀ ਮੀਟਰਾਂ ਦੇ ਬਕਸਿਆਂ ਵਿੱਚ ਅੱਗ ਲੱਗਣ ਕਾਰਨ ਦਰਜਨ ਦੇ ਕਰੀਬ ਘਰੇਲੂ ਖਪਤਕਾਰਾਂ ਦੇ ਬਿਜਲੀ ਉਪਕਰਣ ਸੜ ਗਏ। ਪ੍ਰਭਾਵਿਤ ਪਰਿਵਾਰਾਂ ਨੇ ਪਾਵਰਕੌਮ ਤੋਂ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਪੀੜਤ ਖਪਤਕਾਰਾਂ ਸੁਰਿੰਦਰ ਸਿੰਘ, ਜਗਸੀਰ ਸਿੰਘ, ਇੰਦਰਜੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ 8 ਨਵੰਬਰ ਦੀ ਰਾਤ ਮੀਟਰਾਂ ਦੇ ਬਕਸਿਆਂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਸੀ। ਪਿੰਡ ਵਾਸੀਆਂ ਨੇ ਮਿੱਟੀ ਪਾ ਕੇ ਅੱਗ ’ਤੇ ਕਾਬੂ ਪਾਇਆ, ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਕਾਰਨ ਫਰਿੱਜਾਂ, ਐੱਲ.ਈ.ਡੀ. ਅਤੇ ਹੋਰ ਘਰੇਲੂ ਸਾਮਾਨ ਦਾ ਨੁਕਸਾਨ ਹੋਇਆ।

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਨਨਾਥ ਸੰਘਰਾਓ ਅਤੇ ਇਕਾਈ ਸਕੱਤਰ ਕੁਲਵੰਤ ਸਿੰਘ ਗਾਲਿਬ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੜੇ ਮੀਟਰਾਂ ਦੀ ਥਾਂ ਪੁਰਾਣੇ ਕਿਸਮ ਦੇ ਮੀਟਰ ਲਗਾਏ ਜਾਣ ਅਤੇ ਨਵੇਂ ਮੀਟਰ ਘਰਾਂ ਦੇ ਬਾਹਰ ਵੱਖਰੇ ਬਕਸਿਆਂ ਵਿੱਚ ਸਥਾਪਤ ਕੀਤੇ ਜਾਣ। ਜਥੇਬੰਦੀ ਨੇ ਦੱਸਿਆ ਕਿ ਇਸ ਸਬੰਧੀ ਪਾਵਰਕੌਮ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ।