Skip to content

ਬਚਪਨ ਦੀ ਸਹੇਲੀ ਹੀ ਨਿਕਲੀ 10 ਤੋਲੇ ਸੋਨੇ ਦੇ ਗਹਿਣਿਆਂ ਦੀ ਚੋਰ ਇੰਸਟਾਗ੍ਰਾਮ ਰਾਹੀਂ ਮੁੜ ਜੁੜੀਆਂ ਸਨ ਦੋਵੇਂ ਸਹੇਲੀਆਂ; ਸੀਸੀਟੀਵੀ ਫੁਟੇਜ ਨੇ ਖੋਲ੍ਹਿਆ ਚੋਰੀ ਦਾ ਭੇਤ, ਪੁਲਿਸ ਵੱਲੋਂ ਮੁਲਜ਼ਮ ਔਰਤ ਗ੍ਰਿਫ਼ਤਾਰ

ਜੱਟਪੁਰਾ ਵਿੱਚ ਕਰੀਬ 10 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿੱਚ ਹਠੂਰ ਪੁਲਿਸ ਨੇ ਲੁਧਿਆਣਾ ਵਾਸੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।

ਬਚਪਨ ਦੀ ਸਹੇਲੀ ਹੀ ਨਿਕਲੀ 10 ਤੋਲੇ ਸੋਨੇ ਦੇ ਗਹਿਣਿਆਂ ਦੀ ਚੋਰ ਇੰਸਟਾਗ੍ਰਾਮ ਰਾਹੀਂ ਮੁੜ ਜੁੜੀਆਂ ਸਨ ਦੋਵੇਂ ਸਹੇਲੀਆਂ; ਸੀਸੀਟੀਵੀ ਫੁਟੇਜ ਨੇ ਖੋਲ੍ਹਿਆ ਚੋਰੀ ਦਾ ਭੇਤ, ਪੁਲਿਸ ਵੱਲੋਂ ਮੁਲਜ਼ਮ ਔਰਤ ਗ੍ਰਿਫ਼ਤਾਰ

ਰਾਇਸ਼ੁਮਾਰੀ

ਪੰਜਾਬ ਵਿਧਾਨ ਸਭਾ 2027 ਵਿੱਚ ਕੌਣ ਬਣਾਏਗਾ ਮੁਖ ਮੰਤਰੀ?

ਇੱਕ ਵਿਕਲਪ ਚੁਣੋ
ਇਹ ਰਾਇਸ਼ੁਮਾਰੀ ਖੋਲ੍ਹੋ ਅਤੇ ਸਾਂਝੀ ਕਰੋ →
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ: (ਸੰਜੀਵ ਮਲਹੋਤਰਾ) ਪਿੰਡ ਜੱਟਪੁਰਾ ਵਿਖੇ ਬਚਪਨ ਦੀ ਸਹੇਲੀ ਵੱਲੋਂ ਹੀ ਘਰ ਵਿੱਚੋਂ ਕਰੀਬ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਤੋਂ ਬਾਅਦ ਕਥਿਤ ਮੁਲਜ਼ਮ ਔਰਤ ਪੂਜਾ ਰਾਣੀ ਵਾਸੀ ਨੇਤਾਜੀ ਪਾਰਕ, ਹੈਬੋਵਾਲ, ਲੁਧਿਆਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਥਾਣਾ ਹਠੂਰ ਦੇ ਏਐੱਸਆਈ ਸੁਖਵਿੰਦਰ ਸਿੰਘ ਅਨੁਸਾਰ ਜੱਟਪੁਰਾ ਵਾਸੀ ਮਨਿੰਦਰਪਾਲ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਦੀ ਬਚਪਨ ਦੀ ਸਹੇਲੀ ਪੂਜਾ ਰਾਣੀ 6 ਨਵੰਬਰ ਨੂੰ ਉਨ੍ਹਾਂ ਦੇ ਘਰ ਮਿਲਣ ਆਈ ਸੀ। 10 ਨਵੰਬਰ ਨੂੰ ਅਲਮਾਰੀ ਵਿੱਚ ਰੱਖੇ ਸੋਨੇ ਦੇ ਹਾਰ, ਤਿੰਨ ਅੰਗੂਠੀਆਂ ਅਤੇ ਕੰਨਾਂ ਦੀਆਂ ਵਾਲੀਆਂ ਗਾਇਬ ਮਿਲੀਆਂ, ਜਿਨ੍ਹਾਂ ਦਾ ਕੁੱਲ ਵਜ਼ਨ ਕਰੀਬ 10 ਤੋਲੇ ਦੱਸਿਆ ਗਿਆ ਹੈ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚਣ ’ਤੇ ਕਥਿਤ ਤੌਰ ’ਤੇ ਔਰਤ ਗਹਿਣੇ ਚੋਰੀ ਕਰਦੀ ਦਿਖਾਈ ਦਿੱਤੀ।

ਪੁਲਿਸ ਅਨੁਸਾਰ ਦੋਵੇਂ ਔਰਤਾਂ ਅੱਠਵੀਂ ਜਮਾਤ ਤੱਕ ਇਕੱਠੀਆਂ ਪੜ੍ਹੀਆਂ ਸਨ, ਪਰ ਵਿਆਹ ਤੋਂ ਬਾਅਦ ਸੰਪਰਕ ਟੁੱਟ ਗਿਆ ਸੀ। ਕਰੀਬ ਸੱਤ-ਅੱਠ ਮਹੀਨੇ ਪਹਿਲਾਂ ਇੰਸਟਾਗ੍ਰਾਮ ਰਾਹੀਂ ਮੁੜ ਸੰਪਰਕ ਹੋਣ ਤੋਂ ਬਾਅਦ ਉਨ੍ਹਾਂ ਦੀ ਮਿਲਣੀ ਸ਼ੁਰੂ ਹੋਈ ਸੀ। ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਉਪਰੰਤ ਪੂਜਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ।