Skip to content

ਗੁਰਦੁਆਰੇ ’ਤੇ ਫਾਇਰਿੰਗ ਅਤੇ ਧਮਕੀ ਮਾਮਲੇ ਦੀ ਸੁਲਝੀ ਗੁੱਥੀ, ਗਨਮੈਨ ਸੁਰੱਖਿਆ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼, ਗਨਮੈਨ ਸੁਰੱਖਿਆ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼

ਜਗਰਾਓਂ ਦੇ ਪਿੰਡ ਗਗੜਾ ਸਥਿਤ ਗੁਰਦੁਆਰਾ ਗੋਪਾਲਸਰ ਦੇ ਗੇਟ ’ਤੇ ਫਾਇਰਿੰਗ ਮਾਮਲੇ ਵਿੱਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ। ਸੁਰੱਖਿਆ ਅਤੇ ਗਨਮੈਨ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼।

ਗੁਰਦੁਆਰੇ ’ਤੇ ਫਾਇਰਿੰਗ ਅਤੇ ਧਮਕੀ ਮਾਮਲੇ ਦੀ ਸੁਲਝੀ ਗੁੱਥੀ, ਗਨਮੈਨ ਸੁਰੱਖਿਆ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼, ਗਨਮੈਨ ਸੁਰੱਖਿਆ ਹਾਸਲ ਕਰਨ ਲਈ ਰਚੀ ਗਈ ਸੀ ਸਾਜ਼ਿਸ਼

ਰਾਇਸ਼ੁਮਾਰੀ

ਪੰਜਾਬ ਵਿਧਾਨ ਸਭਾ 2027 ਵਿੱਚ ਕੌਣ ਬਣਾਏਗਾ ਮੁਖ ਮੰਤਰੀ?

ਇੱਕ ਵਿਕਲਪ ਚੁਣੋ
ਇਹ ਰਾਇਸ਼ੁਮਾਰੀ ਖੋਲ੍ਹੋ ਅਤੇ ਸਾਂਝੀ ਕਰੋ →
ਸਾਂਝਾ ਕਰੋ Facebook X WhatsApp Telegram ਈਮੇਲ
View in ePaper

ਜਗਰਾਉਂ, (ਸੰਜੀਵ ਮਲਹੋਤਰਾ/ਦਿਨੇਸ਼ ਸ਼ਰਮਾ): ਧਾਰਮਿਕ ਅਸਥਾਨ ਦੀ ਸੁਰੱਖਿਆ ਨੂੰ ਲੈ ਕੇ ਇਲਾਕੇ ਵਿੱਚ ਚਿੰਤਾ ਪੈਦਾ ਕਰਨ ਵਾਲੇ ਪਿੰਡ ਗਗੜਾ ਦੇ ਗੁਰਦੁਆਰਾ ਗੋਪਾਲਸਰ ਦੇ ਗੇਟ ’ਤੇ ਫਾਇਰਿੰਗ ਅਤੇ ਧਮਕੀ ਭਰੀ ਚਿੱਠੀ ਸੁੱਟਣ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਪੁਲਿਸ ਨੇ ਇਸ ਪਿੱਛੇ ਕਿਸੇ ਬਾਹਰੀ ਗਿਰੋਹ ਦੀ ਬਜਾਏ ਗੁਰਦੁਆਰਾ ਸਾਹਿਬ ਨਾਲ ਜੁੜੇ ਵਿਅਕਤੀਆਂ ਦੀ ਕਥਿਤ ਸਾਜ਼ਿਸ਼ ਹੋਣ ਦਾ ਦਾਅਵਾ ਕੀਤਾ। ਪੁਲਿਸ ਮੁਤਾਬਕ, ਇਸ ਪੂਰੀ ਯੋਜਨਾ ਦਾ ਮਕਸਦ ਕਥਿਤ ਤੌਰ ’ਤੇ ਪੁਲਿਸ ਸੁਰੱਖਿਆ ਅਤੇ ਗਨਮੈਨ ਹਾਸਲ ਕਰਨਾ ਸੀ। ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਇਸ ਮਾਮਲੇ ਵਿੱਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਭੂਮਿਕਾ ਵੀ ਸਾਹਮਣੇ ਆਈ ਹੈ।
ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਵਿੱਚ ਹੋਏ ਖੁਲਾਸੇ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਡਾ. ਅੰਕੁਰ ਗੁਪਤਾ ਨੇ ਸ਼ੁੱਕਰਵਾਰ ਦੇਰ ਸ਼ਾਮ ਪੁਲਿਸ ਲਾਈਨ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਿੰਡ ਗਗੜਾ ਸਥਿਤ ਗੁਰਦੁਆਰਾ ਗੋਪਾਲਸਰ ਦੇ ਗੇਟ ’ਤੇ ਸੋਮਵਾਰ ਦੇਰ ਰਾਤ ਦੋ ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਬਾਅਦ ਮੌਕੇ ’ਤੇ ਇੱਕ ਧਮਕੀ ਭਰੀ ਚਿੱਠੀ ਵੀ ਮਿਲੀ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਮੇਤ ਹੋਰ ਤੱਥਾਂ ਦੀ ਪੜਤਾਲ ਕਰਦੇ ਹੋਏ ਫਾਇਰਿੰਗ ਕਰਨ ਵਾਲੇ ਮੁੱਖ ਮੁਲਜ਼ਮ ਨੂੰ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ।
ਪੁਰਾਣੇ ਸ਼ਰਧਾਲੂ ਨਾਲ ਮਿਲ ਕੇ ਰਚੀ ਗਈ ਸੀ ਸਾਜ਼ਿਸ਼
ਐਸਐਸਪੀ ਗੁਪਤਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਜਾਂਚ ਦੇ ਆਧਾਰ ’ਤੇ ਪਿੰਡ ਕੜਿਆਲ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸੰਦੀਪ ਸਿੰਘ ਲੰਬੇ ਸਮੇਂ ਤੱਕ ਬਾਬਾ ਅਮਰਜੀਤ ਸਿੰਘ ਕੋਲ ਰਹਿ ਚੁੱਕਾ ਸੀ, ਪਰ ਕਰੀਬ ਇੱਕ ਸਾਲ ਪਹਿਲਾਂ ਆਪਣੇ ਪਿੰਡ ਵਾਪਸ ਚਲਾ ਗਿਆ ਸੀ। ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ ਅਤੇ ਕਰੀਬ ਛੇ ਮਹੀਨੇ ਪਹਿਲਾਂ  ਇਲਾਹਾਬਾਦ ਤੋਂ ਦੇਸੀ ਕੱਟਾ ਲੈ ਕੇ ਆਇਆ ਸੀ, ਜਿਸ ਦੀ ਵਰਤੋਂ ਇਸ ਵਾਰਦਾਤ ਵਿੱਚ ਕੀਤੀ ਗਈ। ਪੁਲਿਸ ਮੁਤਾਬਕ ਇਸ ਦਾ ਮਕਸਦ ਲੋਕਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਦੇ ਨਾਲ-ਨਾਲ ਪੁਲਿਸ ਤੋਂ ਨਿੱਜੀ ਸੁਰੱਖਿਆ ਅਤੇ ਗਨਮੈਨ ਦੀ ਸਹੂਲਤ ਪ੍ਰਾਪਤ ਕਰਨਾ ਸੀ। ਤੈਅ ਯੋਜਨਾ ਤਹਿਤ ਸੰਦੀਪ ਸਿੰਘ ਨੇ ਦੋ ਗੋਲੀਆਂ ਚਲਾਉਣ ਤੋਂ ਬਾਅਦ ਗੇਟ ’ਤੇ ਧਮਕੀ ਭਰੀ ਚਿੱਠੀ ਸੁੱਟੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।
ਹਥਿਆਰ ਅਤੇ ਕਾਰਤੂਸ ਬਰਾਮਦ
ਪੁਲਿਸ ਨੇ ਵਾਰਦਾਤ ਵਿੱਚ ਵਰਤਿਆ ਗਿਆ ਦੇਸੀ ਕੱਟਾ,ਕਾਰਤੂਸ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ। ਸੰਦੀਪ ਸਿੰਘ ਤੋਂ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਅਤੇ ਬਿਆਨਾਂ ਦੇ ਆਧਾਰ ’ਤੇ ਬਾਬਾ ਅਮਰਜੀਤ ਸਿੰਘ ਦੀ ਕਥਿਤ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਰਾਜੋਆਣਾ ਕਲਾਂ ਦੀ ਫਾਇਰਿੰਗ ਨਾਲ  ਕੋਈ ਸਬੰਧ ਨਹੀਂ
ਜ਼ਿਕਰਯੋਗ ਹੈ ਕਿ ਗਗੜਾ ਦੇ ਗੁਰਦੁਆਰਾ ਗੋਪਾਲਸਰ ਵਿਖੇ ਫਾਇਰਿੰਗ ਤੋਂ ਅਗਲੇ ਦਿਨ ਪਿੰਡ ਰਾਜੋਆਣਾ ਕਲਾਂ ਦੇ ਗੁਰਦੁਆਰਾ ਮੰਜੀ ਸਾਹਿਬ ਵੀ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ। ਇਸ ਸਬੰਧੀ ਐਸਐਸਪੀ ਡਾ. ਅੰਕੁਰ ਗੁਪਤਾ ਨੇ ਸਪੱਸ਼ਟ ਕੀਤਾ ਕਿ ਰਾਜੋਆਣਾ ਕਲਾਂ ਦੀ ਘਟਨਾ ਦੀ ਜਾਂਚ ਅਜੇ ਜਾਰੀ ਹੈ ਅਤੇ ਫਿਲਹਾਲ ਇਸ ਦਾ ਗਗੜਾ ਵਾਰਦਾਤ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਇਆ ਹੈ। ਪੁਲਿਸ ਟੀਮਾਂ ਉਸ ਮਾਮਲੇ ਨੂੰ ਵੀ ਜਲਦੀ ਸੁਲਝਾਉਣ ਦਾ ਦਾਅਵਾ ਕਰ ਰਹੀਆਂ ਹਨ।