ਸੰਤ ਬਾਬਾ ਬਲਜੀਤ ਸਿੰਘ ਜੀ ਵੱਲੋਂ ਬਾਬਾ ਮੈਂਗਲ ਸਿੰਘ ਜੀ ਦੀ 17ਵੀਂ ਬਰਸੀ ਮੌਕੇ ਸੇਵਾ
ਜਗਰਾਓਂ (ਦਿਨੇਸ਼ ਸ਼ਰਮਾ/ ਸੰਜੀਵ ਮਲਹੋਤਰਾ) — ਜਗਰਾਓਂ ਨੇੜੇ ਗੁਰਦੁਆਰਾ ਨਾਨਕਸਰ ਦੇ ਸੰਤ ਬਾਬਾ ਬਲਜੀਤ ਸਿੰਘ ਜੀ ਵੱਲੋਂ ਆਪਣੇ ਪਿਆਰੇ ਸੰਤ ਬਾਬਾ ਮੈਂਗਲ ਸਿੰਘ ਜੀ ਦੀ ਸਲਾਨਾ 17ਵੀਂ ਬਰਸੀ ਮੌਕੇ ਸ਼੍ਰੀ ਹਜੂਰ ਸਾਹਿਬ ਜੀ ਦੇ ਲੰਗਰਾਂ ਦੀ ਸੇਵਾ ਲਈ ਰਾਸ਼ਨ ਦਾ ਟਰੱਕ ਭੇਜਿਆ ਗਿਆ। ਇਹ ਟਰੱਕ ਜਗਰਾਓਂ ਦੇ ਗੁਰਦੁਆਰਾ ਭੋਈ ਸਾਹਿਬ ਤੋਂ ਰਵਾਨਾ ਕੀਤਾ ਗਿਆ।
ਇਸ ਮੌਕੇ ਸੰਤ ਬਾਬਾ ਬਲਜੀਤ ਸਿੰਘ ਜੀ ਨੇ ਕਿਹਾ ਕਿ ਹਰ ਸਾਲ ਬਾਬਾ ਮੈਂਗਲ ਸਿੰਘ ਜੀ ਦੀ ਬਰਸੀ ਮੌਕੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਰਾਸ਼ਨ ਦਾ ਟਰੱਕ ਸ਼੍ਰੀ ਹਜੂਰ ਸਾਹਿਬ ਭੇਜਿਆ ਜਾਂਦਾ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਹ ਸੇਵਾ ਅੱਗੇ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਇਸ ਸੇਵਾ ਕਾਰਜ ਵਿੱਚ ਸਹਿਯੋਗ ਕਰਨ ਵਾਲੀਆਂ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਵੀ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮੌਕੇ ਸੇਵਾਦਾਰ ਸੁਖਚੈਨ ਸਿੰਘ, ਪ੍ਰੀਤਮ ਸਿੰਘ ਧਾਲੀਵਾਲ, ਸੁਖਮਿੰਦਰ ਸਿੰਘ ਭਗੋਰੀਆ, ਮਨਜਿੰਦਰ ਸਿੰਘ ਕੈਨੇਡਾ, ਜਗਦੇਵ ਸਿੰਘ ਨੋਟਾ ਕੈਨੇਡਾ, ਜਗਜੀਤ ਸਿੰਘ ਫਟੇਲਾ ਕੈਨੇਡਾ, ਜੋਰਾ ਸਿੰਘ ਅਹਿਮਦਗੜ੍ਹ, ਭੋਲਾ ਸਿੰਘ ਕੁਹਾੜਾ, ਸੁਖਦੇਵ ਸਿੰਘ ਧਵਨ ਅਮਰੀਕਾ, ਕੁਲਵੰਤ ਸਿੰਘ ਕਾਉਂਕੇ, ਪੱਪੂ ਮੋਗਾ, ਹਰਪ੍ਰੀਤ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਧਾਲੀਵਾਲ, ਸਾਹਿਬ ਸਿੰਘ ਧਾਲੀਵਾਲ, ਗੁਰਬਚਨ ਸਿੰਘ, ਸੁਖਚੈਨ ਸਿੰਘ, ਜਸ਼ਨਦੀਪ ਸਿੰਘ, ਮਹਿਤਾਬ ਸਿੰਘ, ਗੁਰਸਿਮਰਨ ਸਿੰਘ ਅਤੇ ਸਮੂਹ ਗੁਰਦੁਆਰਾ ਭੋਈ ਸਾਹਿਬ ਦੀ ਪ੍ਰਬੰਧਕ ਕਮੇਟੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੀ।