• Wednesday, 3 June 2026
Logo Logo
Advertisement
ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਯੂ.ਕੇ.ਜੀ. ਦੇ ਬੱਚਿਆਂ ਲਈ ਕਰਵਾਈ ਗਈ "ਕਲਚਰਲ ਐਕਸਚੇਂਜ ਐਕਟਿਵਿਟੀ"

30 May 2026 | 14 Views

ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਯੂ.ਕੇ.ਜੀ. ਦੇ ਬੱਚਿਆਂ ਲਈ ਕਰਵਾਈ ਗਈ "ਕਲਚਰਲ ਐਕਸਚੇਂਜ ਐਕਟਿਵਿਟੀ"

ਜਗਰਾਉਂ, 30 ਮਈ (ਦਿਨੇਸ਼ ਸ਼ਰਮਾ) ਗਰਮੀ ਦੀਆਂ ਛੁੱਟੀਆਂ ਸ਼ੁਰੂ ਹੋਣ ਤੋਂ ਪਹਿਲਾਂ ਬਲੌਸਮਜ਼ ਕਾਨਵੈਂਟ ਸਕੂਲ ਵਿਖੇ ਯੂ.ਕੇ.ਜੀ. ਕਲਾਸ ਦੇ ਬੱਚਿਆਂ ਲਈ ਇੱਕ ਵਿਸ਼ੇਸ਼ "ਕਲਚਰਲ ਐਕਸਚੇਂਜ ਐਕਟਿਵਿਟੀ" ਕਰਵਾਈ ਗਈ। ਇਸ ਗਤੀਵਿਧੀ ਦਾ ਉਦੇਸ਼ ਬੱਚਿਆਂ ਨੂੰ ਦੇਸ਼ ਦੀਆਂ ਵੱਖ-ਵੱਖ ਸਭਿਆਚਾਰਕ ਪਰੰਪਰਾਵਾਂ ਅਤੇ ਖਾਣ-ਪੀਣ ਦੀਆਂ ਵਿਸ਼ੇਸ਼ਤਾਵਾਂ ਨਾਲ ਜਾਣੂ ਕਰਵਾਉਣਾ ਸੀ।

ਗਤੀਵਿਧੀ ਦੌਰਾਨ ਬੱਚੇ ਵੱਖ-ਵੱਖ ਰਾਜਾਂ ਦੀਆਂ ਮਸ਼ਹੂਰ ਡਿਸ਼ਾਂ ਤਿਆਰ ਕਰਕੇ ਸਕੂਲ ਲੈ ਕੇ ਆਏ। ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਮਦਦ ਨਾਲ ਇਨ੍ਹਾਂ ਡਿਸ਼ਾਂ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਅਤੇ ਆਪਸ ਵਿੱਚ ਸਾਂਝਾ ਕਰਕੇ ਖਾਧਾ। ਇਸ ਦੌਰਾਨ ਵਿਦਿਆਰਥੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ।

ਸਕੂਲ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਗਤੀਵਿਧੀ ਰਾਹੀਂ ਬੱਚਿਆਂ ਵਿੱਚ ਵੰਡ ਕੇ ਖਾਣ ਦੀ ਆਦਤ, ਆਪਸੀ ਪਿਆਰ, ਸਹਿਯੋਗ ਅਤੇ ਸਾਂਝ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ ਗਿਆ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਛੋਟੀ ਉਮਰ ਤੋਂ ਹੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਵਿੱਚ ਪਿਆਰ, ਦੋਸਤੀ ਅਤੇ ਸਾਂਝ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲਿਆਂ ਰਾਹੀਂ ਬੱਚੇ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਖਾਣ-ਪੀਣ, ਰੀਤੀ-ਰਿਵਾਜਾਂ ਅਤੇ ਸਭਿਆਚਾਰ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਨ। ਉਨ੍ਹਾਂ ਨੇ ਬੱਚਿਆਂ ਲਈ ਵਿਸ਼ੇਸ਼ ਡਿਸ਼ਾਂ ਤਿਆਰ ਕਰਕੇ ਭੇਜਣ ਵਾਲੇ ਮਾਪਿਆਂ ਦਾ ਵੀ ਧੰਨਵਾਦ ਕੀਤਾ।

ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਅਤੇ ਅਧਿਆਪਕਾਂ ਦੀ ਇਸ ਸਰਾਹਣਯੋਗ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

Published on: 30 May 2026

Dinesh Sharma
📣 Share this post

Latest News