• Wednesday, 3 June 2026
Logo Logo
Advertisement
ਲੋਕ ਸੇਵਾ ਸੁਸਾਇਟੀ ਵੱਲੋਂ 77ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ ਗਿਆ

31 May 2026 | 16 Views

ਲੋਕ ਸੇਵਾ ਸੁਸਾਇਟੀ ਵੱਲੋਂ 77ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ ਗਿਆ

ਸ਼ੰਕਰਾ ਆਈ ਹਸਪਤਾਲ ਦੀ ਟੀਮ ਨੇ 158 ਮਰੀਜ਼ਾਂ ਦੀ ਜਾਂਚ ਕੀਤੀ, 48 ਮਰੀਜ਼ ਆਪਰੇਸ਼ਨ ਲਈ ਚੁਣੇ ਗਏ

ਰੋਆਇਲ ਕ੍ਰਿਏਸ਼ੀਅਨ ਦੇ ਸਹਿਯੋਗ ਨਾਲ ਲਗਾਏ ਕੈਂਪ ਵਿੱਚ ਜ਼ਰੂਰਤਮੰਦਾਂ ਨੂੰ ਅੱਖਾਂ ਦੀ ਰੋਸ਼ਨੀ ਦੇਣ ਦਾ ਉਪਰਾਲਾ

ਜਗਰਾਉਂ, 31 ਮਈ,(ਦਿਨੇਸ਼ ਸ਼ਰਮਾ) ਲੋਕ ਸੇਵਾ ਸੁਸਾਇਟੀ ਰਜਿਸਟਰਡ ਜਗਰਾਉਂ ਵੱਲੋਂ ਅੱਜ ਰੋਆਇਲ ਕ੍ਰਿਏਸ਼ੀਅਨ ਦੇ ਸਹਿਯੋਗ ਨਾਲ 77ਵਾਂ ਮੁਫ਼ਤ ਅੱਖਾਂ ਦਾ ਆਪਰੇਸ਼ਨ ਕੈਂਪ ਲਗਾਇਆ ਗਿਆ। ਇਹ ਕੈਂਪ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਮਦਨ ਲਾਲ ਅਰੋੜਾ, ਸੈਕਟਰੀ ਡਾ. ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਸੁਨੀਲ ਬਜਾਜ ਦੀ ਅਗਵਾਈ ਹੇਠ ਲਗਾਇਆ ਗਿਆ।

ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰਜਤ ਗੁਪਤਾ, ਮਾਲਕ ਰੋਆਇਲ ਕ੍ਰਿਏਸ਼ੀਅਨ, ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਖਾਂ ਦੀ ਰੋਸ਼ਨੀ ਤੋਂ ਵਾਂਝੇ ਵਿਅਕਤੀ ਨੂੰ ਰੋਸ਼ਨੀ ਪ੍ਰਦਾਨ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਨ੍ਹਾਂ ਲੋਕ ਸੇਵਾ ਸੁਸਾਇਟੀ ਵੱਲੋਂ ਜ਼ਰੂਰਤਮੰਦਾਂ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਸੁਸਾਇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਕੈਂਪ ਦੌਰਾਨ ਸ਼ੰਕਰਾ ਆਈ ਹਸਪਤਾਲ ਦੀ ਟੀਮ ਵੱਲੋਂ 158 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ 48 ਮਰੀਜ਼ਾਂ ਦੀ ਚੋਣ ਅੱਖਾਂ ਦੇ ਆਪਰੇਸ਼ਨ ਲਈ ਕੀਤੀ ਗਈ, ਜਿਨ੍ਹਾਂ ਦੇ ਆਪਰੇਸ਼ਨ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਜਗਰਾਉਂ ਇਲਾਕੇ ਵਿੱਚ ਅੰਨ੍ਹੇਪਨ ਨੂੰ ਦੂਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਸੁਸਾਇਟੀ ਵੱਲੋਂ ਹਰ ਮਹੀਨੇ ਦੇ ਅਖੀਰਲੇ ਐਤਵਾਰ ਤੋਂ ਇਲਾਵਾ ਸਾਲ ਦੇ ਹੋਰ ਦਿਨਾਂ ਵਿੱਚ ਵੀ ਅੱਖਾਂ ਦੇ ਮੁਫ਼ਤ ਕੈਂਪ ਲਗਾ ਕੇ ਜ਼ਰੂਰਤਮੰਦ ਮਰੀਜ਼ਾਂ ਦੀ ਸੇਵਾ ਕੀਤੀ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਦਾਨੀ ਸੱਜਣਾਂ ਅਤੇ ਸੁਸਾਇਟੀ ਮੈਂਬਰਾਂ ਦੇ ਸਹਿਯੋਗ ਨਾਲ ਸੁਸਾਇਟੀ ਪਿਛਲੇ 31 ਸਾਲਾਂ ਤੋਂ ਸਮਾਜ ਸੇਵਾ ਦੇ ਕੰਮਾਂ ਲਈ ਲਗਾਤਾਰ ਯਤਨਸ਼ੀਲ ਹੈ।

ਇਸ ਮੌਕੇ ਸੁਸਾਇਟੀ ਦੇ ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਕੰਵਲ ਕੱਕੜ, ਰਾਜਿੰਦਰ ਜੈਨ ਕਾਕਾ, ਪ੍ਰੋਜੈਕਟ ਚੇਅਰਮੈਨ ਮਨੋਹਰ ਸਿੰਘ ਟੱਕਰ, ਪੀ.ਆਰ.ਓ. ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਲੋਕੇਸ਼ ਟੰਡਨ, ਡਾ. ਭਾਰਤ ਭੂਸ਼ਨ ਬਾਂਸਲ, ਮੁਕੇਸ਼ ਗੁਪਤਾ, ਪ੍ਰੇਮ ਬਾਂਸਲ, ਸਤੀਸ਼ ਕਟਾਰੀਆ, ਜਸਵੰਤ ਸਿੰਘ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।

Published on: 31 May 2026

Dinesh Sharma
📣 Share this post

Latest News