• Wednesday, 3 June 2026
Logo Logo
Advertisement
ਗੱਡੀ ਰੋਕ ਕੇ ਧੱਕਾਮੁੱਕੀ ਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ

09 May 2026 | 145 Views

ਗੱਡੀ ਰੋਕ ਕੇ ਧੱਕਾਮੁੱਕੀ ਤੇ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਮਾਮਲਾ ਦਰਜ

ਜਗਰਾਉਂ, (ਸੰਜੀਵ ਮਲਹੋਤਰਾ) ਸਿੱਧਵਾਂ ਬੇਟ ਇਲਾਕੇ ਵਿੱਚ ਗੱਡੀ ਰੋਕ ਕੇ ਕਥਿਤ ਤੌਰ ‘ਤੇ ਨੁਕਸਾਨ ਪਹੁੰਚਾਉਣ, ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ਾਂ ਸਬੰਧੀ ਪੁਲਿਸ ਵੱਲੋਂ ਕੁਝ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਸਾਂਝਾ ਕੀਤੀ ਗਈ ਰੋਜ਼ਾਨਾ ਕ੍ਰਾਈਮ ਰਿਪੋਰਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਦੀ ਜਾਂਚ ਏਐਸਆਈ ਗੁਰਸੇਵਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮੁਦਈ ਬਲਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਰਾਏਪੁਰ ਰਾਈਆਂ, ਥਾਣਾ ਮਹਿਤਪੁਰ ਨੇ ਦੱਸਿਆ ਕਿ ਮਿਤੀ 02 ਮਈ 2026 ਨੂੰ ਉਹ ਆਪਣੇ ਰਿਸ਼ਤੇਦਾਰਾਂ ਨਾਲ ਪਿੰਡ ਵੱਲ ਜਾ ਰਿਹਾ ਸੀ।

ਬਿਆਨਾਂ ਅਨੁਸਾਰ ਜਦੋਂ ਉਹ ਹਾਈਟੈਕ ਨਾਕੇ ਤੋਂ ਆਪਣੇ ਪਿੰਡ ਵਾਲੀ ਸੜਕ ‘ਤੇ ਮੁੜਿਆ ਤਾਂ ਹਰਕਿਸ਼ਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਖੁਰਸ਼ੈਦਪੁਰ ਆਪਣੇ ਘਰ ਦੇ ਅੱਗੇ ਸੜਕ ‘ਤੇ ਹਰਪਾਲ ਸਿੰਘ ਉਰਫ਼ ਬਿੱਟੂ ਵਾਸੀ ਬੀਟਲਾਂ ਅਤੇ ਹੋਰ 8 ਤੋਂ 10 ਵਿਅਕਤੀਆਂ ਅਤੇ ਔਰਤਾਂ ਸਮੇਤ ਖੜ੍ਹੇ ਸਨ।

ਮੁਦਈ ਨੇ ਦੋਸ਼ ਲਗਾਇਆ ਕਿ ਹਰਕਿਸ਼ਨ ਸਿੰਘ ਨੇ ਉਸ ਦੀ ਗੱਡੀ ਅੱਗੇ ਆ ਕੇ ਗੱਡੀ ਰੋਕ ਲਈ, ਜਿਸ ਤੋਂ ਬਾਅਦ ਹਰਪਾਲ ਸਿੰਘ ਉਰਫ਼ ਬਿੱਟੂ ਨੇ ਕਥਿਤ ਤੌਰ ‘ਤੇ ਗੱਡੀ ਦਾ ਨੁਕਸਾਨ ਕੀਤਾ। ਇਸ ਦੇ ਨਾਲ ਹੀ ਹੋਰ ਮੌਜੂਦ ਵਿਅਕਤੀਆਂ ਵੱਲੋਂ ਕਥਿਤ ਤੌਰ ‘ਤੇ ਗਾਲੀ-ਗਲੋਚ ਅਤੇ ਧਮਕੀਆਂ ਦਿੱਤੀਆਂ ਗਈਆਂ।

ਪੁਲਿਸ ਰਿਪੋਰਟ ਮੁਤਾਬਕ ਉਕਤ ਬਿਆਨਾਂ ਦੇ ਆਧਾਰ ‘ਤੇ ਹਰਕਿਸ਼ਨ ਸਿੰਘ, ਹਰਪਾਲ ਸਿੰਘ ਉਰਫ਼ ਬਿੱਟੂ ਸਮੇਤ ਹੋਰ 8-10 ਨਾਮਜ਼ਦ ਅਤੇ ਨਾ-ਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

Published on: 09 May 2026

Dinesh Sharma
📣 Share this post

Latest News