• Wednesday, 3 June 2026
Logo Logo
Advertisement
ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ ਦੌਰਾਨ ਮਿਜੋਰਮ ਦੇ ਸੱਭਿਆਚਾਰ ਨਾਲ ਕਰਵਾਇਆ ਜਾਣੂ

23 May 2026 | 158 Views

ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ ਦੌਰਾਨ ਮਿਜੋਰਮ ਦੇ ਸੱਭਿਆਚਾਰ ਨਾਲ ਕਰਵਾਇਆ ਜਾਣੂ

ਬੱਚਿਆਂ ਨੇ ਉਤਸ਼ਾਹ ਨਾਲ ਸਬਜ਼ੀਆਂ ਦਾ ਸੂਪ ਤਿਆਰ ਕਰਕੇ ਸਿੱਖੀਆਂ ਨਵੀਆਂ ਵਿਧੀਆਂ ਤੇ ਸੱਭਿਆਚਾਰਕ ਜਾਣਕਾਰੀਆਂ

ਜਗਰਾਉਂ, 23 ਮਈ-ਸੀ.ਬੀ.ਐਸ.ਈ ਵੱਲੋਂ ਚਲਾਏ ਜਾ ਰਹੇ ਭਾਰਤੀ ਭਾਸ਼ਾ ਸਮਰ ਕੈਂਪ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਅੱਜ ਚੌਥੇ ਦਿਨ ਬੱਚਿਆਂ ਨੂੰ ਮਿਜੋਰਮ ਦੇ ਸੱਭਿਆਚਾਰ ਨਾਲ ਸੰਬੰਧਿਤ ਮਸ਼ਹੂਰ ਸਬਜ਼ੀਆਂ ਦਾ ਸੂਪ ਬਣਾਉਣ ਦੀ ਵਿਧੀ ਅਤੇ ਸਬਜ਼ੀਆਂ ਦੇ ਨਾਮਾਂ ਬਾਰੇ ਜਾਣੂ ਕਰਵਾਇਆ ਗਿਆ।

ਇਸ ਗਤੀਵਿਧੀ ਦੌਰਾਨ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਅਤੇ ਸੂਪ ਤਿਆਰ ਕਰਕੇ ਵੀ ਵੇਖਿਆ, ਜੋ ਸਵਾਦ ਵਿੱਚ ਬਹੁਤ ਹੀ ਜਾਇਕੇਦਾਰ ਸੀ। ਸਕੂਲ ਪ੍ਰਬੰਧਕਾਂ ਅਨੁਸਾਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਰਹੀ ਹੈ।

ਇਸ ਮੌਕੇ ਬੱਚਿਆਂ ਨੂੰ ਕਈ ਨਵੀਆਂ ਚੀਜ਼ਾਂ ਸਿੱਖਣ ਅਤੇ ਇੱਕ ਨਵੇਂ ਸੱਭਿਆਚਾਰ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਵੀ ਮਿਲਿਆ।

ਸਕੂਲ ਦੇ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਅਸੀਂ ਰੋਜ਼ਾਨਾ ਆਪਣੀ ਜ਼ਿੰਦਗੀ ਵਿੱਚ ਕਈ ਕਿਸਮ ਦੇ ਪਕਵਾਨ ਤਿਆਰ ਕਰਦੇ ਹਾਂ, ਪਰ ਜੇਕਰ ਇਹ ਵਿਧੀਆਂ ਕਿਸੇ ਹੋਰ ਸੱਭਿਆਚਾਰ ਨਾਲ ਸੰਬੰਧਿਤ ਹੋਣ ਤਾਂ ਅਸੀਂ ਉਸ ਸੱਭਿਆਚਾਰ ਨੂੰ ਵੀ ਨੇੜੇ ਤੋਂ ਸਮਝ ਸਕਦੇ ਹਾਂ ਅਤੇ ਉਸ ਨਾਲ ਸੰਬੰਧਿਤ ਮੁਹਾਰਤ ਹਾਸਲ ਕਰ ਸਕਦੇ ਹਾਂ।

ਸਕੂਲ ਦੇ ਪ੍ਰੈਜ਼ੀਡੈਂਟ ਪ੍ਰਧਾਨ ਸ. ਮਨਪ੍ਰੀਤ ਸਿੰਘ ਬਰਾੜ ਨੇ ਵੀ ਬੱਚਿਆਂ ਦੀ ਇਸ ਕੋਸ਼ਿਸ਼ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਸਕੂਲ ਪ੍ਰਬੰਧਕਾਂ ਅਨੁਸਾਰ ਭਵਿੱਖ ਵਿੱਚ ਵੀ ਵਿਦਿਆਰਥੀਆਂ ਲਈ ਅਜਿਹੀਆਂ ਸਿੱਖਿਆਤਮਕ ਅਤੇ ਸੱਭਿਆਚਾਰਕ ਗਤੀਵਿਧੀਆਂ ਜਾਰੀ ਰੱਖੀਆਂ ਜਾਣਗੀਆਂ।

Published on: 23 May 2026

Dinesh Sharma
📣 Share this post

Latest News