• Wednesday, 3 June 2026
Logo Logo
Advertisement
ਬਿਜਲੀ ਕੱਟਾਂ ਖ਼ਿਲਾਫ਼ 30 ਅਪ੍ਰੈਲ ਨੂੰ ਐਕਸੀਅਨ ਦਫ਼ਤਰ ਅੱਗੇ ਧਰਨਾ ਦੇਵੇਗਾ ਅਕਾਲੀ ਦਲ: ਐੱਸ. ਆਰ. ਕਲੇਰ

28 Apr 2026 | 39 Views

ਬਿਜਲੀ ਕੱਟਾਂ ਖ਼ਿਲਾਫ਼ 30 ਅਪ੍ਰੈਲ ਨੂੰ ਐਕਸੀਅਨ ਦਫ਼ਤਰ ਅੱਗੇ ਧਰਨਾ ਦੇਵੇਗਾ ਅਕਾਲੀ ਦਲ: ਐੱਸ. ਆਰ. ਕਲੇਰ

ਜਗਰਾਓਂ, 28 ਅਪ੍ਰੈਲ — ਇਲਾਕੇ ਵਿੱਚ ਵੱਧ ਰਹੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਅਤੇ ਵਪਾਰਿਕ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵੱਲੋਂ 30 ਅਪ੍ਰੈਲ ਨੂੰ ਐਕਸੀਅਨ ਦਫ਼ਤਰ ਜਗਰਾਓਂ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਨੇ ਕਿਹਾ ਕਿ ਲਗਾਤਾਰ ਅਤੇ ਬਿਨਾਂ ਸੂਚਨਾ ਲੱਗ ਰਹੇ ਬਿਜਲੀ ਕੱਟਾਂ ਕਾਰਨ ਲੋਕਾਂ ਵਿੱਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਨਾਲ ਘਰੇਲੂ ਜੀਵਨ, ਕਾਰੋਬਾਰ ਅਤੇ ਰੋਜ਼ਾਨਾ ਕੰਮਕਾਜ ਬੇਹੱਦ ਪ੍ਰਭਾਵਿਤ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਹ ਧਰਨਾ 30 ਅਪ੍ਰੈਲ ਨੂੰ ਸਵੇਰੇ 10 ਵਜੇ ਐਕਸੀਅਨ ਦਫ਼ਤਰ, ਜਗਰਾਓਂ ਵਿਖੇ ਦਿੱਤਾ ਜਾਵੇਗਾ। ਧਰਨੇ ਦੌਰਾਨ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਮੰਗ ਕੀਤੀ ਜਾਵੇਗੀ ਕਿ ਇਲਾਕੇ ਵਿੱਚ ਤੁਰੰਤ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।

ਸ੍ਰੀ ਕਲੇਰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਸ਼ਾਮਲ ਹੋ ਕੇ ਲੋਕ ਹਿੱਤ ਦੀ ਇਸ ਲੜਾਈ ਨੂੰ ਮਜ਼ਬੂਤ ਕਰਨ।

ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ, ਪਰਮਿੰਦਰ ਸਿੰਘ ਚੀਮਾ, ਸ਼ਿਵਰਾਜ ਸਿੰਘ ਸਰਪੰਚ, ਮਨਦੀਪ ਸਿੰਘ ਗਾਲਿਬ, ਕੁਲਦੀਪ ਸਿੰਘ ਗਿੱਦੜਵਿੰਡੀ, ਸਰਪ੍ਰੀਤ ਸਿੰਘ ਕਾਉਂਕੇ, ਰਣਧੀਰ ਸਿੰਘ ਚਕਰ, ਜੱਗ੍ਹਾ ਸੇਖੋਂ ਕਾਉਂਕੇ, ਜਸਪ੍ਰੀਤ ਚੀਮਾ, ਅਮਨਾ ਗਿੱਦੜਵਿੰਡੀ ਅਤੇ ਗੋਰਾ ਕਾਉਂਕੇ ਸਮੇਤ ਹੋਰ ਆਗੂ ਹਾਜ਼ਰ ਸਨ।

Published on: 28 Apr 2026

Dinesh Sharma
📣 Share this post

Latest News