ਦੀਵਾਲੀ ਦੀ ਰਾਤ ਜਗਰਾਉਂ ਦੀ ਚਾਵਲਾ ਬੇਕਰੀ ਵਿੱਚ ਭਿਆਨਕ ਅੱਗ, ਤਿਆਰ ਮਾਲ ਤੇ ਕੀਮਤੀ ਸਾਮਾਨ ਸੜ ਕੇ ਸੁਆਹ
ਦੀਵਾਲੀ ਦੀ ਰਾਤ ਜਗਰਾਉਂ ਦੇ ਕੁੱਕੜ ਚੌਂਕ ਸਥਿਤ ਚਾਵਲਾ ਬੇਕਰੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਦੁਕਾਨ ਅੰਦਰ ਪਿਆ ਤਿਆਰ ਮਾਲ ਅਤੇ ਹੋਰ ਕੀਮਤੀ ਸਾਮਾਨ ਸੜ ਗਿਆ। ਫਾਇਰ ਬ੍ਰਿਗੇਡ ਨੇ ਅੱਗ ’ਤੇ ਕਾਬੂ ਪਾਇਆ। ਫਾਇਰ ਵਿਭਾਗ ਅਨੁਸਾਰ ਇਸ ਰਾਤ ਸ਼ਹਿਰ ਵਿੱਚ ਤਿੰਨ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ।