ਜਗਰਾਉਂ, (ਦਿਨੇਸ਼ ਸ਼ਰਮਾ):ਸਮਾਜਿਕ ਸੇਵਾ ਦੇ ਖੇਤਰ ਵਿੱਚ ਸਰਗਰਮ ਕੁਦਰਤ ਕੇ ਰਾਖੇ ਚੈਰੀਟੇਬਲ ਟਰੱਸਟ ਵੱਲੋਂ ਜਗਰਾਉਂ ਸਥਿਤ ਸਰਕਾਰੀ ਸਨਮਤੀ ਵਿਗਿਆਨ ਅਤੇ ਰਿਸਰਚ ਕਾਲਜ ਦੇ ਲੜਕੀਆਂ ਦੇ ਹੋਸਟਲ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਟਰੱਸਟ ਦੀ ਪਹਿਲ ‘ਤੇ ਹੋਸਟਲ ਦੇ ਚਾਰੋਂ ਪਾਸੇ ਮਜ਼ਬੂਤ ਸੁਰੱਖਿਆ ਤਾਰ (ਫੈਂਸਿੰਗ) ਲਗਾਈ ਗਈ, ਜਿਸ ਨਾਲ ਉਥੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਹੁਣ ਹੋਰ ਵੀ ਸੁਰੱਖਿਅਤ ਮਾਹੌਲ ਪ੍ਰਾਪਤ ਹੋਵੇਗਾ।
ਟਰੱਸਟ ਦੇ ਚੇਅਰਮੈਨ ਰਾਜਿੰਦਰ ਜਨ ਕਾਕਾ ਨੇ ਦੱਸਿਆ ਕਿ ਹੋਸਟਲ ਦੀ ਪਿਛਲੀ ਦੀਵਾਰ ਖੁੱਲ੍ਹੇ ਖੇਤਰਾਂ ਅਤੇ ਖੇਤਾਂ ਨਾਲ ਜੁੜੀ ਹੋਣ ਕਾਰਨ ਸੁਰੱਖਿਆ ਪੱਖੋਂ ਕਮਜ਼ੋਰ ਸੀ। ਇਸ ਗੰਭੀਰ ਮਸਲੇ ਨੂੰ ਧਿਆਨ ਵਿੱਚ ਰੱਖਦਿਆਂ ਟਰੱਸਟ ਵੱਲੋਂ ਤੁਰੰਤ ਫੈਂਸਿੰਗ ਦਾ ਕੰਮ ਮੁਕੰਮਲ ਕਰਵਾਇਆ ਗਿਆ, ਜਿਸ ਨਾਲ ਹੁਣ ਸੁਰੱਖਿਆ ਪ੍ਰਬੰਧ ਕਾਫ਼ੀ ਮਜ਼ਬੂਤ ਹੋ ਗਏ ਹਨ।
ਇਸ ਮੌਕੇ ਕਾਲਜ ਦੇ ਡਾਇਰੈਕਟਰ ਡਾ. ਸੁਮਿਤ ਬਰਾਡ਼ ਵੱਲੋਂ ਟਰੱਸਟ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਨਾ ਸਿਰਫ਼ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਣਾਉਂਦੇ ਹਨ, ਸਗੋਂ ਮਾਪਿਆਂ ਦਾ ਭਰੋਸਾ ਵੀ ਵਧਾਉਂਦੇ ਹਨ।ਸਮਾਗਮ ਦੌਰਾਨ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਟਰੱਸਟ ਦੇ ਚੇਅਰਮੈਨ ਰਜਿੰਦਰ ਜੈਨ ਕਾਕਾ , ਸਰਪ੍ਰਸਤ ਭੂਵਨ ਗੋਇਲ, ਕੁਲਭੂਸ਼ਣ ਗੁਪਤਾ, ਰੋਹਿਤ ਅਰੋੜਾ, ਵਿਵੇਕ ਭਾਰਦਵਾਜ, ਗਗਨ ਅਰੋੜਾ, ਕੈਪਟਨ ਨਾਰੇਸ਼ ਵਰਮਾ, ਗਗਨ ਅਰੋੜਾ, ਕੋਮਲ ਬਾਂਸਲ, ਸੁਸ਼ੀਲ ਜੈਨ, ਕੇਵਲ ਮਲਹੋਤਰਾ ਸਮੇਤ ਹੋਰ ਮੈਂਬਰ ਹਾਜ਼ਰ ਰਹੇ। ਇਸ ਤੋਂ ਇਲਾਵਾ ਡਾ. ਸੁਮਿਤ ਬਰਾਡ਼, ਨਿਧਿ ਮਹਾਜਨ, ਸਰਬਜੋਤ ਬੇਦੀ, ਸਰਬਜੀਤ ਕੌਰ ਸਿੱਧੂ, ਸੁਮਿਤ ਸੋਨੀ, ਅਮਨਦੀਪ ਕੌਰ, ਭੂਪਿੰਦਰ ਕੌਰ, ਡਾ. ਕਰਮਦੀਪ ਕੌਰ ਅਤੇ ਨੇਹਾ ਆਦਿ ਵੀ ਮੌਜੂਦ ਸਨ।
ਟਰੱਸਟ ਦੇ ਪ੍ਰਤਿਨਿਧੀਆਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਸਿੱਖਿਆ ਅਤੇ ਸਮਾਜਿਕ ਭਲਾਈ ਨਾਲ ਜੁੜੇ ਅਜਿਹੇ ਉਪਰਾਲਿਆਂ ਨੂੰ ਜਾਰੀ ਰੱਖਣਗੇ। ਇਸ ਉਪਰਾਲੇ ਨਾਲ ਜਿੱਥੇ ਹੋਸਟਲ ਦੀ ਸੁਰੱਖਿਆ ਵਿੱਚ ਵਾਧਾ ਹੋਇਆ ਹੈ, ਉੱਥੇ ਹੀ ਇਲਾਕੇ ਵਿੱਚ ਟਰੱਸਟ ਦੀ ਸਰਾਹਨਾ ਵੀ ਕੀਤੀ ਜਾ ਰਹੀ ਹੈ
Jagraon