• Wednesday, 3 June 2026
Logo Logo
Advertisement
ਬਲੌਸਮਜ਼ ਕਾਨਵੈਂਟ ਸਕੂਲ ਵਿਖੇ ‘ਫਨ ਮੇਲਾ’ ਦੌਰਾਨ ਬੱਚਿਆਂ ਨੇ ਮਾਣਿਆ ਭਰਪੂਰ ਆਨੰਦ

08 May 2026 | 150 Views

ਬਲੌਸਮਜ਼ ਕਾਨਵੈਂਟ ਸਕੂਲ ਵਿਖੇ ‘ਫਨ ਮੇਲਾ’ ਦੌਰਾਨ ਬੱਚਿਆਂ ਨੇ ਮਾਣਿਆ ਭਰਪੂਰ ਆਨੰਦ

ਜਗਰਾਉਂ, (ਦਿਨੇਸ਼ ਸ਼ਰਮਾ) ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਬਲੌਸਮਜ਼ ਕਾਨਵੈਂਟ ਸਕੂਲ ਵਿੱਚ ਪਲੇਅ ਵੇਅ ਤੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ‘ਫਨ ਮੇਲਾ’ ਕਰਵਾਇਆ ਗਿਆ। ਸਕੂਲ ਦੇ ਵਿਸ਼ਾਲ ਮੈਦਾਨ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਝੂਲੇ, ਸਵਿਮਿੰਗ ਪੂਲ, ਰਿੰਗ ਗੇਮਜ਼, ਬੱਚਿਆਂ ਦੀ ਟ੍ਰੇਨ, ਮਿੱਕੀ ਮਾਊਸ ਅਤੇ ਹੋਰ ਕਈ ਆਕਰਸ਼ਕ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ।

ਇਸ ਦੌਰਾਨ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ ਅਤੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹੋਏ ਯਾਦਗਾਰ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਵਾਇਆ। ਬੱਚਿਆਂ ਦੇ ਚਿਹਰਿਆਂ ‘ਤੇ ਦਿਖਾਈ ਦੇ ਰਹੀ ਖੁਸ਼ੀ ਅਤੇ ਉਤਸ਼ਾਹ ਮਾਹੌਲ ਨੂੰ ਹੋਰ ਵੀ ਰੌਣਕਮਈ ਬਣਾ ਰਹੇ ਸਨ।

ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਦਾ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਤਾਜਗੀ ਅਤੇ ਖੁਸ਼ੀ ਭਰੇ ਪਲ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਸਿਖਲਾਈ ਦੇ ਨਾਲ ਬਚਪਨ ਦੇ ਸੁਹਾਣੇ ਪਲਾਂ ਦਾ ਆਨੰਦ ਲੈਣਾ ਵੀ ਬਹੁਤ ਜ਼ਰੂਰੀ ਹੈ।

ਸਕੂਲ ਦੇ ਪ੍ਰੈਜ਼ੀਡੈਂਟ ਸ. ਮਨਪ੍ਰੀਤ ਸਿੰਘ ਬਰਾੜ ਨੇ ਵੀ ਇਸ ਉਪਰਾਲੇ ਨੂੰ ਬੱਚਿਆਂ ਲਈ ਯਾਦਗਾਰ ਦਿਨ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਅਤੇ ਖੁਸ਼ਹਾਲ ਮਾਹੌਲ ਲਈ ਲਾਭਦਾਇਕ ਸਾਬਤ ਹੁੰਦੇ ਹਨ।

Published on: 08 May 2026

Dinesh Sharma
📣 Share this post

Latest News