ਈ-ਪੇਪਰ ਪੜ੍ਹਨ ਮੋਡ

Punjab Patrika ePaper

Saturday, 14 November 2026

ਵੈਸ਼ਨਵੀ ਨੇ ਬਾਲ ਦਿਵਸ ਮੌਕੇ ਇੱਕ ਦਿਨ ਲਈ ਸੰਭਾਲੀ ਸਕੂਲ ਪ੍ਰਿੰਸੀਪਲ ਦੀ ਜ਼ਿੰਮੇਵਾਰ

ਵੈਸ਼ਨਵੀ ਨੇ ਬਾਲ ਦਿਵਸ ਮੌਕੇ ਇੱਕ ਦਿਨ ਲਈ ਸੰਭਾਲੀ ਸਕੂਲ ਪ੍ਰਿੰਸੀਪਲ ਦੀ ਜ਼ਿੰਮੇਵਾਰ

ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਦੀ ਨਿਵੇਕਲੀ ਪਹਿਲ

ਚੌਥੀ ਜਮਾਤ ਦੀ ਵਿਦਿਆਰਥਣ ਦੀ ਇੱਛਾ ਕੀਤੀ ਪੂਰੀ 

ਜਗਰਾਉਂ: (ਦਿਨੇਸ਼ ਸ਼ਰਮਾ) ਬਾਲ ਦਿਵਸ ਮੌਕੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਚੌਥੀ ਜਮਾਤ ਦੀ ਵਿਦਿਆਰਥਣ ਵੈਸ਼ਨਵੀ ਨੂੰ ਇੱਕ ਦਿਨ ਲਈ ਸਕੂਲ ਦੀ ਪ੍ਰਿੰਸੀਪਲ ਬਣਨ ਦਾ ਮੌਕਾ ਦਿੱਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਨੇ ਵਿਦਿਆਰਥਣ ਦੀ ਇੱਛਾ ਦਾ ਸਨਮਾਨ ਕਰਦਿਆਂ ਉਸ ਦੇ ਸੁਪਨੇ ਨੂੰ ਸਾਕਾਰ ਕੀਤਾ।

ਵੈਸ਼ਨਵੀ ਦੀ ਇੱਛਾ ਸੀ ਕਿ ਉਹ ਇੱਕ ਦਿਨ ਪ੍ਰਿੰਸੀਪਲ ਬਣ ਕੇ ਸਕੂਲ ਦੇ ਪ੍ਰਬੰਧ ਅਤੇ ਇਸ ਅਹੁਦੇ ਦੀਆਂ ਜ਼ਿੰਮੇਵਾਰੀਆਂ ਨੂੰ ਸਮਝ ਸਕੇ। ਉਸ ਦੇ ਮਾਪਿਆਂ ਦੀ ਵੀ ਇਹ ਇੱਛਾ ਸੀ ਕਿ ਬੱਚੀ ਨੂੰ ਅਜਿਹਾ ਮੌਕਾ ਮਿਲੇ।

ਇਸ ਮੌਕੇ ਮੈਡਮ ਸੁਪ੍ਰਿਆ ਖੁਰਾਨਾ ਨੇ ਕਿਹਾ ਕਿ ਬੱਚਿਆਂ ਦੇ ਸੁਪਨਿਆਂ ਨੂੰ ਹੌਸਲਾ ਦੇਣਾ ਹੀ ਸੱਚੀ ਸਿੱਖਿਆ ਹੈ। ਅਜਿਹੇ ਮੌਕੇ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਅਗਵਾਈ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਕਰਨ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਵੈਸ਼ਨਵੀ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਕੇ ਜੀਵਨ ਵਿੱਚ ਉੱਚਾ ਮੁਕਾਮ ਹਾਸਲ ਕਰਨ ਲਈ ਪ੍ਰੇਰਿਤ ਕੀਤਾ।

ਸਕੂਲ ਦੀ ਇਸ ਪਹਿਲ ਨੇ ਬੱਚਿਆਂ ਦੀਆਂ ਇੱਛਾਵਾਂ ਨੂੰ ਸਨਮਾਨ ਦੇਣ ਅਤੇ ਉਨ੍ਹਾਂ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਲਈ ਉਤਸ਼ਾਹਿਤ ਕਰਨ ਦਾ ਸੰਦੇਸ਼ ਦਿੱਤਾ।