ਈ-ਪੇਪਰ ਪੜ੍ਹਨ ਮੋਡ

Punjab Patrika ePaper

Thursday, 22 October 2026

ਸ੍ਰੀ ਵੈਸ਼ਨੋ ਡਰਾਮੈਟਿਕ ਕਲੱਬ ਜਗਰਾਓਂ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਸਮਾਗਮ ਸੰਪੰਨ

ਸ੍ਰੀ ਵੈਸ਼ਨੋ ਡਰਾਮੈਟਿਕ ਕਲੱਬ ਜਗਰਾਓਂ ਵੱਲੋਂ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਸਮਾਗਮ ਸੰਪੰਨ

ਜਗਰਾਓਂ: ਦਰਪਣ ਲੁਧਿਆਣਾ ਨਿਊਜ਼ ਡੈਸਕ

ਸ੍ਰੀ ਵੈਸ਼ਨੋ ਡਰਾਮੈਟਿਕ ਕਲੱਬ ਜਗਰਾਓਂ ਵੱਲੋਂ ਕਰਵਾਈ ਜਾ ਰਹੀ ਰਾਮ ਨਾਟਕ ਲੜੀ ਤਹਿਤ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਸਮਾਗਮ ਬੜੀ ਧੂਮਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਮੌਕੇ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ। ਸਮਾਗਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ।

ਕਲੱਬ ਪ੍ਰਧਾਨ ਦੀਆਂ ਸੇਵਾਵਾਂ ਦੀ ਸ਼ਲਾਘਾ

ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਸ੍ਰੀ ਵੈਸ਼ਨੋ ਡਰਾਮੈਟਿਕ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਨੀਟਾ ਅਤੇ ਸਮੂਹ ਕਮੇਟੀ ਮੈਂਬਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਲੱਬ ਦੇ ਨਾਮ ’ਤੇ 6 ਵਿਸਵੇ ਜਗ੍ਹਾ ਖਰੀਦਣਾ ਇੱਕ ਮਹੱਤਵਪੂਰਨ ਉਪਰਾਲਾ ਹੈ, ਜਿਸ ਦੀ ਵਰਤੋਂ ਭਵਿੱਖ ਵਿੱਚ ਰਾਮਲੀਲਾ ਦੇ ਮੰਚਨ ਸਮੇਤ ਹੋਰ ਸਮਾਜਿਕ ਅਤੇ ਧਾਰਮਿਕ ਸਰਗਰਮੀਆਂ ਲਈ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਇਹ ਉਪਰਾਲਾ ਕਲੱਬ ਦੇ ਮੈਂਬਰਾਂ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ-ਨਾਲ ਭਗਵਾਨ ਸ੍ਰੀ ਰਾਮ ਜੀ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਸਮਰਪਣ ਸਦਕਾ ਸੰਭਵ ਹੋਇਆ ਹੈ।

ਵਿਧਾਇਕ ਮਾਣੂਕੇ ਨੇ ਦੱਸਿਆ ਕਿ ਕਲੱਬ ਪ੍ਰਧਾਨ ਨੀਟਾ ਸੱਭਰਵਾਲ ਅਨੁਸਾਰ, ਇਸ ਜਗ੍ਹਾ ਦੀ ਵਰਤੋਂ ਸਿਰਫ਼ ਰਾਮਲੀਲਾ ਦੇ ਮੰਚਨ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਸ ਨੂੰ ਸਮਾਜ ਸੇਵਾ ਦੇ ਕਾਰਜਾਂ ਲਈ ਵੀ ਵਰਤਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਆਪਣੀ ਧੀ ਦੇ ਵਿਆਹ ਜਾਂ ਕਿਸੇ ਹੋਰ ਜ਼ਰੂਰੀ ਸਮਾਗਮ ਲਈ ਜਗ੍ਹਾ ਦੀ ਲੋੜ ਪੈਂਦੀ ਹੈ, ਤਾਂ ਕਲੱਬ ਵੱਲੋਂ ਇਹ ਜਗ੍ਹਾ ਮੁਫ਼ਤ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਇਸ ਉਪਰਾਲੇ ਦਾ ਉਦੇਸ਼ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਅਤੇ ਸਮਾਜਿਕ ਸਾਂਝ ਤੇ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ।

ਧਾਰਮਿਕ ਅਤੇ ਸੱਭਿਆਚਾਰਕ ਸਰਗਰਮੀਆਂ ਦੀ ਮਹੱਤਤਾ

ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਧਾਰਮਿਕ ਅਤੇ ਸੱਭਿਆਚਾਰਕ ਸਮਾਗਮਾਂ ਰਾਹੀਂ ਲੋਕਾਂ ਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਅਤੇ ਆਦਰਸ਼ਾਂ ਨਾਲ ਜੋੜਨ ਦਾ ਉਪਰਾਲਾ ਮਹੱਤਵਪੂਰਨ ਹੈ। ਉਨ੍ਹਾਂ ਭਗਵਾਨ ਸ੍ਰੀ ਰਾਮ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਕਲੱਬ ਪ੍ਰਧਾਨ ਨੂੰ ਹੋਰ ਬਲ ਅਤੇ ਲੰਮੀ ਉਮਰ ਬਖ਼ਸ਼ਣ, ਤਾਂ ਜੋ ਉਹ ਇਸੇ ਤਰ੍ਹਾਂ ਸੇਵਾ ਦੇ ਕਾਰਜ ਕਰਦੇ ਰਹਿਣ।

ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ (ਕਾਲਾ), ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ, ਨਗਰ ਕੌਂਸਲ ਦੇ ਮੀਤ ਪ੍ਰਧਾਨ ਵਰਿੰਦਰ ਸਿੰਘ ਕਲੇਰ, ਕੌਂਸਲਰ ਸੁਨੈਨਾ ਮਲਹੋਤਰਾ, ਕੁਲਵੰਤ ਸਿੰਘ, ਸਾਜਨ ਮਲਹੋਤਰਾ, ਅਨਿਲ ਕੁਮਾਰ (ਸ਼ੰਟੀ) ਚੋਪੜਾ, ਕਿਸ਼ਨ ਕੁਮਾਰ, ਅਮਨ ਕਪੂਰ ਬੌਬੀ, ਚੰਚਲ ਜੋਸ਼ੀ ਅਤੇ ਦੀਪਕ ਲੂੰਬਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਕਲੱਬ ਪ੍ਰਧਾਨ ਨੇ ਕੀਤਾ ਸਭ ਦਾ ਧੰਨਵਾਦ

ਸ੍ਰੀ ਵੈਸ਼ਨੋ ਡਰਾਮੈਟਿਕ ਕਲੱਬ ਦੇ ਪ੍ਰਧਾਨ ਰਵਿੰਦਰ ਕੁਮਾਰ ਸੱਭਰਵਾਲ ਨੀਟਾ ਨੇ ਰਾਜ ਤਿਲਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ, ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝੱਜ (ਕਾਲਾ), ਨਗਰ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਅਤੇ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋ ਕੇ ਰੌਣਕ ਵਧਾਉਣ ਵਾਲੇ ਸਮੂਹ ਸ਼ਹਿਰ ਵਾਸੀਆਂ ਪ੍ਰਤੀ ਵੀ ਧੰਨਵਾਦ ਪ੍ਰਗਟਾਇਆ।

ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਨਿਭਾਈ ਅਹਿਮ ਭੂਮਿਕਾ

ਸਮਾਗਮ ਮੌਕੇ ਕਲੱਬ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਬੱਲੂ, ਸੁਨੀਲ ਪਾਠਕ, ਬਲਵਿੰਦਰ ਬੱਗੜ, ਮੱਖਣ ਸੈਨ, ਕੇਸ਼ਵ ਗੋਇਲ, ਵਿਨੋਦ ਮਦਾਨ, ਚੇਤਨ ਅਰੋੜਾ, ਸਤਪਾਲ ਭੱਟੀ, ਰਾਮ ਨਾਬ ਕੋਇਲ, ਜੈਇੰਦਰ ਅਰੋੜਾ (ਟੋਪੀ ਵਾਲੇ ਅੰਕਲ), ਸਪਨ ਕਪੂਰ, ਸਾਜਨ ਮਲਹੋਤਰਾ, ਰਜਨੀਸ਼ ਬਾਂਸਲ, ਸਰਬਜੀਤ ਲੰਕਾ, ਰਵੀ ਗੁੰਬਰ, ਗੌਰਵ ਘਈ, ਬੱਬੂ ਅਰੋੜਾ, ਸੁਸ਼ੀਲ ਚੋਪੜਾ, ਪ੍ਰਵੀਨ ਪੰਮਾ, ਕਮਲਜੀਤ ਵਰਮਾ ਹਾਕੂ, ਗੌਰਵ ਹਾਂਡਾ, ਮੋਨੂ ਹਾਂਡਾ, ਪ੍ਰਦੀਪ ਕੁਮਾਰ ਟੀਟੂ, ਹੈਪੀ ਬਰਗਰਾਂ ਵਾਲੇ, ਗੋਲਡੀ ਅਤੇ ਅਜੇ ਚੱਡਾ ਸਮੇਤ ਕਲੱਬ ਦੇ ਹੋਰ ਮੈਂਬਰ ਮੌਜੂਦ ਸਨ।