ਈ-ਪੇਪਰ ਪੜ੍ਹਨ ਮੋਡ

Punjab Patrika ePaper

Saturday, 14 November 2026

ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਕਰ ਭਲਾ ਹੋ ਭਲਾ ਸੰਸਥਾ ਵੱਲੋਂ ਗੁਰਦੁਆਰਾ ਰਵਿਦਾਸ ਜੀ ਨੂੰ 600 ਕਿਲੋ ਸਰੀਆ ਭੇਂਟ

ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਕਰ ਭਲਾ ਹੋ ਭਲਾ ਸੰਸਥਾ ਵੱਲੋਂ ਗੁਰਦੁਆਰਾ ਰਵਿਦਾਸ ਜੀ ਨੂੰ 600 ਕਿਲੋ ਸਰੀਆ ਭੇਂਟ

ਚੇਅਰਮੈਨ ਰੋਹਿਤ ਅਰੋੜਾ ਅਤੇ ਪ੍ਰਧਾਨ ਵਿਸ਼ਾਲ ਸ਼ਰਮਾ ਦੀ ਅਗਵਾਈ ਹੇਠ ਸਮਾਜ ਸੇਵਾ ਦਾ ਉਪਰਾਲਾ

ਜਗਰਾਉਂ: (ਸੰਜੀਵ ਮਲਹੋਤਰਾ) ਸਮਾਜ ਸੇਵਾ ਦੇ ਖੇਤਰ ਵਿੱਚ ਕਾਰਜਸ਼ੀਲ ਸੰਸਥਾ ‘ਕਰ ਭਲਾ ਹੋ ਭਲਾ’ ਵੱਲੋਂ ਸਵਰਗਵਾਸੀ ਅਮਿਤ ਅਰੋੜਾ ਦੀ ਯਾਦ ਵਿੱਚ ਗੁਰਦੁਆਰਾ ਰਵਿਦਾਸ ਜੀ, ਗਲੀ ਬਸੀਆਂ ਵਿਖੇ 600 ਕਿਲੋ ਸਰੀਆ ਭੇਂਟ ਕੀਤਾ ਗਿਆ। ਇਸ ਸਬੰਧੀ ਸੰਸਥਾ ਦੇ ਚੇਅਰਮੈਨ ਰੋਹਿਤ ਅਰੋੜਾ ਅਤੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਸਥਾ ਵੱਲੋਂ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।

ਇਸ ਮੌਕੇ ਕੈਸ਼ੀਅਰ ਨੀਰਜ ਕਟਾਰੀਆ, ਪੀ.ਆਰ.ਓ. ਨਨੇਸ਼ ਗਾਂਧੀ, ਸਕੱਤਰ ਕੰਵਲ ਕੱਕੜ, ਮੀਤ ਪ੍ਰਧਾਨ ਰਾਹੁਲ, ਸਰਪ੍ਰਸਤ ਸੁਨੀਲ ਬਜਾਜ, ਮੀਤ ਚੇਅਰਮੈਨ ਡਾ. ਮਦਨ ਲਾਲ, ਨਰੇਸ਼ ਵਰਮਾ, ਕੌਂਸਲਰ ਗੁਰਪ੍ਰੀਤ ਸਿੰਘ ਨੋਨੀ ਸੈਂਭੀ, ਅਵਤਾਰ ਸਿੰਘ ਅਤੇ ਬਲਵੀਰ ਸਿੰਘ ਹਾਜ਼ਰ ਸਨ।