Tuesday, 10 November 2026
Jagraon
ਜਗਰਾਉਂ ਦੇ ਕਈ ਇਲਾਕਿਆਂ ਵਿੱਚ 11 ਨਵੰਬਰ ਨੂੰ 7 ਘੰਟੇ ਬਿਜਲੀ ਸਪਲਾਈ ਰਹੇਗੀ ਬੰਦ
ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦਪਾਵਰਕਾਮ ਵੱਲੋਂ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ ਲਿਆ ਗਿਆ ਫ਼ੈਸਲਾ
ਜਗਰਾਉਂ: ਪਾਵਰਕਾਮ ਵਿਭਾਗ ਵੱਲੋਂ ਬਿਜਲੀ ਪ੍ਰਣਾਲੀ ਦੇ ਜ਼ਰੂਰੀ ਰੱਖ-ਰਖਾਅ ਦੇ ਕੰਮ ਦੇ ਮੱਦੇਨਜ਼ਰ 11 ਨਵੰਬਰ 2026 ਨੂੰ ਜਗਰਾਉਂ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪਾਵਰਕਾਮ ਵਿਭਾਗ ਦੇ ਐਸ.ਡੀ.ਓ. ਗੁਰਪ੍ਰੀਤ ਸਿੰਘ ਕੰਗ ਨੇ ਦੱਸਿਆ ਕਿ 66 ਕੇ.ਵੀ. ਸਬ-ਸਟੇਸ਼ਨ ਅਗਵਾੜ ਲੋਪੋ ਤੋਂ ਚੱਲਣ ਵਾਲੇ 11 ਕੇ.ਵੀ. ਸਿਟੀ-5, ਸਿਟੀ-6, ਸਿਟੀ-7 ਅਤੇ ਗੁਰੂਸਰ ਕਾਉਂਕੇ ਯੂ.ਪੀ.ਐੱਸ. ਫੀਡਰਾਂ ਦੀ ਬਿਜਲੀ ਸਪਲਾਈ 11 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।
ਉਨ੍ਹਾਂ ਦੱਸਿਆ ਕਿ ਇਸ ਬਿਜਲੀ ਬੰਦ ਦਾ ਅਸਰ ਜੀਵਨ ਬਸਤੀ, ਅੱਡਾ ਰਾਏਕੋਟ, ਕੋਠੇ ਪੋਨਾ, ਰਾਏਕੋਟ ਰੋਡ, ਗਾਂਧੀ ਨਗਰ, ਅਜੀਤ ਨਗਰ, ਮੇਨ ਬਾਜ਼ਾਰ, ਮੁਹੱਲਾ ਪ੍ਰਤਾਪ ਨਗਰ, ਚੌਂਕ ਚਰਖੜੀਆਂ, ਮੁਹੱਲਾ ਬੇਰੀਆਂ, ਬਾਜਵਾ ਕਲੋਨੀ, ਕਰਤਾਰ ਇਨਕਲੇਵ, ਗੋਬਿੰਦ ਕਲੋਨੀ, ਅਖਾੜਾ ਗੇਟ, ਸੁਭਾਸ਼ ਗੇਟ, ਸ਼ਾਸਤਰੀ ਨਗਰ, ਪੁਰਾਣੀ ਅਨਾਜ ਮੰਡੀ, ਅਗਵਾੜ ਲੋਪੋ, ਅਗਵਾੜ ਡੱਲਾ ਅਤੇ ਗੁਰਦਾਸ ਕਾਉਂਕੇ ਸਮੇਤ ਗੁਰਦੁਆਰਾ ਨਾਨਕਸਰ ਆਦਿ ਇਲਾਕਿਆਂ ਵਿੱਚ ਪਵੇਗਾ।
ਪਾਵਰਕਾਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਬਿਜਲੀ ਬੰਦ ਜ਼ਰੂਰੀ ਰੱਖ-ਰਖਾਅ ਦੇ ਕੰਮ ਲਈ ਰੱਖਿਆ ਗਿਆ ਹੈ। ਪ੍ਰਭਾਵਿਤ ਇਲਾਕਿਆਂ ਦੇ ਵਸਨੀਕਾਂ ਨੂੰ ਇਸ ਨਿਰਧਾਰਤ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਰੋਜ਼ਾਨਾ ਦੇ ਕੰਮਾਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ।